JALANDHAR WEATHER

ਕਾਂਗਰਸ ਪਾਰਟੀ ਨੂੰ ਦਫ਼ਤਰ ਖਾਲੀ ਕਰਨ ਲਈ ਨੋਟਿਸ ਜਾਰੀ

ਨਵੀਂ ਦਿੱਲੀ, 25 ਮਾਰਚ - ਕਾਂਗਰਸ ਪਾਰਟੀ ਨੂੰ 28 ਮਾਰਚ ਤੱਕ 24 ਅਕਬਰ ਰੋਡ ਸਥਿਤ ਆਪਣਾ ਦਫ਼ਤਰ ਖਾਲੀ ਕਰਨਾ ਪਵੇਗਾ। ਅਸਟੇਟ ਵਿਭਾਗ ਨੇ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਦਫ਼ਤਰ ਖਾਲੀ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ। ਹਾਲਾਂਕਿ ਕਾਂਗਰਸ ਮੁੱਖ ਦਫ਼ਤਰ ਪਹਿਲਾਂ ਹੀ ਇਥੋਂ ਇੰਦਰਾ ਭਵਨ ਤਬਦੀਲ ਹੋ ਚੁੱਕਾ ਹੈ। ਪਾਰਟੀ ਇਸ ਬੰਗਲੇ ਨੂੰ ਖਾਲੀ ਨਹੀਂ ਕਰਨਾ ਚਾਹੁੰਦੀ।

ਇਸ ਦੌਰਾਨ ਅਸਟੇਟ ਵਿਭਾਗ ਨੇ 5 ਰਾਏਸੀਨਾ ਹਿਲਜ਼ ਰੋਡ ਸਥਿਤ ਇੰਡੀਅਨ ਯੂਥ ਕਾਂਗਰਸ ਦਫ਼ਤਰ ਲਈ ਇਕ ਹੋਰ ਨੋਟਿਸ ਵੀ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਕਾਂਗਰਸ ਇਸ ਸਰਕਾਰੀ ਕਾਰਵਾਈ ਵਿਰੁੱਧ ਅਦਾਲਤ ਵਿਚ ਅਪੀਲ ਕਰੇਗੀ। ਕਾਂਗਰਸ ਦਾ ਦੋਸ਼ ਹੈ ਕਿ 1 ਅਸ਼ੋਕ ਰੋਡ ਜਾਂ ਪੰਤ ਮਾਰਗ ਸਥਿਤ ਭਾਜਪਾ ਦਫ਼ਤਰਾਂ ਨੂੰ ਵੀ ਖਾਲੀ ਨਹੀਂ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ