ਚੱਲਦੀ ਗੱਡੀ ਨੂੰ ਅਚਾਨਕ ਲੱਗੀ ਅੱਗ
ਮੋਹਾਲੀ, 25 ਮਾਰਚ (ਕਪਿਲ ਵਧਵਾ)- ਮੋਹਾਲੀ ਦੇ ਪੀ.ਟੀ.ਐਲ. ਲਾਈਟ ਪੁਆਇੰਟ ’ਤੇ ਅਚਾਨਕ ਹੀ ਗੱਡੀ ਨੂੰ ਅੱਗ ਲੱਗ ਗਈ। ਉਸ ਵਿਚ ਸਵਾਰ ਚਾਲਕ ਨੇ ਜਦੋਂ ਇਕੋ ਦਮ ਚਲਦੀ ਗੱਡੀ ਦੇ ਇੰਜਨ ਵਿਚੋਂ ਧੂਆਂ ਨਿਕਲਦਾ ਦੇਖਿਆ ਤਾਂ ਉਸ ਨੇ ਗੱਡੀ ਨੂੰ ਸਾਈਡ ਲਗਾ ਕੇ ਉਸ ਵਿਚੋਂ ਬਾਹਰ ਨਿਕਲ ਗਿਆ ਅਤੇ ਫਿਰ ਇਕੋ ਦਮ ਹੀ ਅੱਗ ਭੜਕ ਗਈ ਤੇ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਚਪੇਟ ਵਿਚ ਲੈ ਲਿਆ, ਜਿਸ ਨਾਲ ਪੂਰੀ ਗੱਡੀ ਹੀ ਸੜ ਕੇ ਸੁਆਹ ਹੋ ਗਈ। ਮੌਕੇ ’ਤੇ ਰਾਹਗੀਰਾਂ ਵਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਜਿਸ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਗਨੀਮਤ ਇਹ ਰਹੀ ਕਿ ਇਸ ਵਿਚ ਕਿਸੇ ਦੇ ਵੀ ਜ਼ਖ਼ਮੀ ਜਾਂ ਹਲਾਕ ਹੋਣ ਦਾ ਸਮਾਚਾਰ ਨਹੀਂ ਮਿਲਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਵੀ ਅਜੇ ਪਤਾ ਨਹੀਂ ਲੱਗ ਸਕਿਆ ਹੈ।
;
;
;
;
;
;
;
;