ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਨਵੀਂ ਦਿੱਲੀ, 24 ਮਾਰਚ- ਅੱਜ ਸਵੇਰੇ ਬਜਟ ਪੇਸ਼ ਕਰਨ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੂੰ ਇਕ ਈ.ਮੇਲ ਵਿਚ ਧਮਕੀ ਮਿਲੀ। ਨਤੀਜੇ ਵਜੋਂ ਸਦਨ ਦੀ ਕਾਰਵਾਈ, ਜੋ ਕਿ ਸਵੇਰੇ 11 ਵਜੇ ਸ਼ੁਰੂ ਹੋਣ ਵਾਲੀ ਸੀ, ਮੁਲਤਵੀ ਕਰ ਦਿੱਤੀ ਗਈ।
ਜਾਂਚ ਏਜੰਸੀਆਂ ਦੀ ਇਕ ਟੀਮ ਜਿਸ ਵਿਚ ਸਨਿਫਰ ਕੁੱਤੇ ਅਤੇ ਇਕ ਬੰਬ ਸਕੁਐਡ ਸ਼ਾਮਿਲ ਸੀ, ਮੌਕੇ 'ਤੇ ਪਹੁੰਚੀ। ਹਾਲਾਂਕਿ ਤਲਾਸ਼ੀ ਮੁਹਿੰਮ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਨਤੀਜੇ ਵਜੋਂ ਬਜਟ ਸੈਸ਼ਨ ਅੱਧੇ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ।
ਦਿੱਲੀ ਪੁਲਿਸ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਬੰਬ ਖੋਜ ਟੀਮ ਨੇ ਵਿਧਾਨ ਸਭਾ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
;
;
;
;
;
;
;
;