JALANDHAR WEATHER

ਮੰਤਰੀ ਭੁੱਲਰ ਦੇ ਮੀਡੀਆ ਇੰਚਾਰਜ ਤੇ ਲੀਗਲ ਸੈੱਲ ਦੇ ਪ੍ਰਧਾਨ ਨੇ ਮੰਤਰੀ 'ਤੇ ਲਗਾਏ ਦੋਸ਼ ਨਕਾਰੇ

 ਪੱਟੀ, 21 ਮਾਰਚ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਵੇਅਰਹਾਊਸ ਦੇ ਡੀ. ਐਮ. ਦੇ ਖੁਦਕੁਸ਼ੀ ਮਾਮਲੇ ’ਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਲੀਗਲ ਸੈਲ ਦੇ ਪ੍ਰਧਾਨ ਵਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ 'ਤੇ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਗਿਆ ਹੈ।

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮੀਡੀਆ ਇੰਚਾਰਜ ਮੋਹਿਤ ਅਰੋੜਾ ਪੱਟੀ ਅਤੇ ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਮੰਤਰੀ ਭੁੱਲਰ ਉਪਰ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ। ਜਦਕਿ ਮੰਤਰੀ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਇਲਾਕੇ ਦੇ ਹੋਰ ਲੋਕਾਂ ਨੇ ਵੇਅਰ ਹਾਊਸ ਵਿਚ ਆਪਣੇ ਟੈਂਡਰ ਭਰੇ ਸਨ। ਸੁਖਦੇਵ ਸਿੰਘ ਭੁੱਲਰ ਨੇ ਸਾਰੀਆਂ ਸ਼ਰਤਾਂ, ਰੂਲ ਰੈਗੂਲੇਸ਼ਨ ਨੂੰ ਪੂਰੇ ਕਰਕੇ ਹੀ ਟੈਂਡਰ ਭਰੇ ਸਨ। ਪਰ ਜਿਸ ਨੂੰ ਟੈਂਡਰ ਅਲਾਟ ਕੀਤੇ ਗਏ, ਉਸ ਦੀ ਜ਼ਮੀਨ ਇਲਾਕੇ ਤੋਂ ਪੰਜੀ ਕਿਲੋਮੀਟਰ ਦੇ ਦਾਇਰੇ ਵਿਚ ਨਹੀਂ ਆਉਂਦੀ। ਜਦਕਿ ਟੈਂਡਰ ਸਿਰਫ ਪੱਟੀ ਹਲਕੇ ਤੇ ਭਿੱਖੀਵਿੰਡ ਲਈ ਸਨ। ਇਸ ਕਰਕੇ ਸੁਖਦੇਵ ਸਿੰਘ ਭੁੱਲਰ ਨੂੰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਕਰਕੇ ਵੀ ਟੈਂਡਰ ਨਹੀਂ ਮਿਲੇ। ਬਾਅਦ ’ਚ ਪਤਾ ਲੱਗਿਆ ਕਿ ਡੀ. ਐਮ. ਗਗਨਦੀਪ ਸਿੰਘ ਨੇ 10 ਲੱਖ ਰੁਪਏ ਲੈ ਕੇ ਮੈਸਰਜ਼ ਬਾਬਾ ਨਾਗਾ ਐਗਰੋ ਟੈਕ ਲਿਮਟਿਡ ਉਸਮਾਂ ਨੂੰ ਟੈਂਡਰ ਦੇ ਦਿੱਤੇ, ਜਿਨ੍ਹਾਂ ਦੀਆਂ ਕੋਈ ਕੰਡੀਸ਼ਨਾਂ ਵੀ ਪੂਰੀਆਂ ਨਹੀਂ ਹੁੰਦੀਆਂ ਜੋ ਕਿ ਬਿਲਕੁਲ ਗੈਰ-ਕਾਨੂੰਨੀ ਸੀ। ਜਦ ਇਸ ਸੰਬੰਧੀ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਡੀ. ਐਮ. ਗਗਨਦੀਪ ਸਿੰਘ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਕਿ ਤੂੰ ਇਹ ਗੈਰ-ਕਾਨੂੰਨੀ ਕੰਮ ਕਿਵੇਂ ਕਰ ਸਕਦਾ ਤਾਂ ਫਿਰ ਉਹਨੇ ਮੰਨਿਆ ਕਿ ਇਹ ਕੰਮ ਉਸ ਤੋਂ 10 ਲੱਖ ਰਿਸ਼ਵਤ ਲੈ ਕੇ ਹੋ ਗਿਆ ਹੈ। ਜਦਕਿ ਉਨ੍ਹਾਂ ਦਾ ਰਾਈਟ ਨਹੀਂ ਬਣਦਾ, ਰਾਈਟ ਸੁਖਦੇਵ ਸਿੰਘ ਭੁੱਲਰ ਦਾ ਹੀ ਬਣਦਾ ਸੀ। ਜਿਸ ਸੰਬੰਧੀ ਟੈਂਡਰਕਰਤਾ ਸੁਖਦੇਵ ਸਿੰਘ ਭੁੱਲਰ ਨੇ 13 ਮਾਰਚ 2026 ਨੂੰ ਇਸ ਸੰਬੰਧੀ ਖੁਰਾਕ ਸਪਲਾਈ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ, ਵੇਅਰ ਹਾਊਸ, ਐਫ.ਸੀ.ਆਈ. ਨੂੰ ਸਾਰਿਆਂ ਨੂੰ ਲਿਖਤੀ ਤੇ ਆਨਲਾਈਨ ਸ਼ਿਕਾਇਤਾਂ ਭੇਜੀਆਂ ਸਨ। ਜਿਸ ਕਾਰਨ ਇਹ ਡੀ. ਐਮ. ਉਸ ਦਿਨ ਤੋਂ ਬੜੇ ਪ੍ਰੈਸ਼ਰ ਵਿਚ ਸੀ। ਇਸ ਕਰਕੇ ਇਸਨੇ ਸਾਰੇ ਘਟਨਾਕਰਮ ਨੂੰ ਅੰਜਾਮ ਦਿੱਤਾ। ਕੈਬਨਿਟ ਮੰਤਰੀ ਪੰਜਾਬ ਲਾਲਜੀਤ ਭੁੱਲਰ ਦੇ ਮੀਡੀਆ ਇੰਚਾਰਜ ਮੋਹਿਤ ਅਰੋੜਾ ਪੱਟੀ ਤੇ ਐਡਵੋਕੇਟ ਮਨਦੀਪ ਸਿੰਘ ਭੁੱਲਰ ਵਲੋਂ ਦਿੱਤੇ ਬਿਆਨ ਤਹਿਤ ਇਹਦੇ ਸਾਰੇ ਦੋਸ਼ ਬੇਬੁਨਿਆਦ ਹਨ। ਇਹਦੇ ਵਿਚ ਕੋਈ ਵੀ ਸੱਚਾਈ ਨਹੀਂ ਹੈ ਤੇ 10 ਲੱਖ ਦੀ ਰਿਸ਼ਵਤ ਦੇ ਮਾਮਲੇ ’ਚ ਆਪਣੀ ਨੌਕਰੀ ਗਵਾਚਣ ਦੇ ਡਰ ਤੋਂ ਜਾਂ ਆਪਣੇ ਉੱਤੇ ਕਾਰਵਾਈ ਹੋਣ ਦੇ ਡਰ ਤੋਂ ਉਸਨੇ ਇਹ ਕੰਮ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ