JALANDHAR WEATHER

ਮਾਮਲਾ-ਇਜ਼ਰਾਈਲ ਤੇ ਇਰਾਨ ਵਿਚਾਲੇ ਜੰਗ ਦਾ- ਦੋਹਾ ਵਲੋਂ 17 ਦਿਨ ਬਾਅਦ ਦੋਹਾ-ਅੰਮ੍ਰਿਤਸਰ ਵਿਚਾਲੇ ਮੁੜ ਉਡਾਣਾਂ ਸ਼ੁਰੂ

ਰਾਜਾਸਾਂਸੀ, 18 ਮਾਰਚ (ਹਰਦੀਪ ਸਿੰਘ ਖੀਵਾ)- ਅਮਰੀਕਾ ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਜੰਗ ਦੌਰਾਨ ਜਿਥੇ ਅੰਮ੍ਰਿਤਸਰ ਹਵਾਈ ਅੱਡੇ ਤੇ ਦੁਬਈ, ਦੋਹਾ, ਸ਼ਾਰਜਾਹ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ, ਉਥੇ ਅੱਜ ਕਰੀਬ 17 ਦਿਨਾਂ ਬਾਅਦ ਦੋਹਾ ਵਿਚ ਦੋਹਾ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਉਡਾਣਾਂ ਕਤਰ ਏਅਰ ਵਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਦੋਹਾ ਹਵਾਈ ਅੱਡੇ ਰਾਹੀਂ ਕੈਨੇਡਾ, ਅਮਰੀਕਾ ਤੇ ਹੋਰ ਮੁਲਕਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਰਾਹਤ ਮਿਲ ਜਾਵੇਗੀ।

ਇਸ ਉਡਾਣ ਰਾਹੀਂ ਜ਼ਿਆਦਾਤਰ ਪੰਜਾਬੀ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੋਹਾ ਉਡਾਣ ਰਾਹੀਂ ਦੋਹਾ ਸਮੇਤ ਵੱਖ ਵੱਖ-ਵੱਖ ਮੁਲਕਾਂ ਨੂੰ ਹੁੰਦੇ ਹਨ। ਦੋਹਾ ਕਤਰ ਦੀ ਮੁੜ ਸ਼ੁਰੂ ਹੋਈ ਉਡਾਣ ਸੰਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਉਕਤ ਉਡਾਣ ਦੀ ਸਮਾਂ ਸਾਰਣੀ ਦੀ ਜਾਣਕਾਰੀ 18 ਮਾਰਚ ਤੋਂ 28 ਮਾਰਚ ਤੱਕ ਮਿਲੀ ਹੈ। ਉਹਨਾਂ ਦੱਸਿਆ ਕਿ ਇਹ ਉਡਾਣ ਦੋਹਾ ਤੋਂ ਰੋਜ਼ਾਨਾ ਸਵੇਰੇ 10.30 ਵਜੇ ਅੰਮ੍ਰਿਤਸਰ ਲਈ ਉਡਾਣ ਭਰੇਗੀ ਅਤੇ ਸ਼ਾਮ 4.30 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇਗੀ ਤੇ ਇੱਥੋ ਰਾਤ 12.10 ਵਜੇ ਰਵਾਨਾ ਹੋਵੇਗੀ। ਇਸ ਤੋਂ ਇਲਾਵਾ ਸਾਰੀਆਂ ਘਰੇਲੂ ਉਡਾਣਾਂ ਆਪਣੇ ਨਿਰਧਾਰਤ ਸਮੇਂ ਨਾਲ ਚੱਲ ਰਹੀਆਂ ਹਨ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ