JALANDHAR WEATHER

ਮਿਸ ਇੰਗਲੈਂਡ ਗਰੇਸ ਰਿਚਡਸਨ ਅਤੇ ਚਾਰਲੋਟ ਗਰਾਂਟ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈਆਂ ਨਤਮਸਤਕ

ਅੰਮ੍ਰਿਤਸਰ, 13 ਮਾਰਚ (ਜਸਵੰਤ ਸਿੰਘ ਜੱਸ)- ਮਿਸ ਇੰਗਲੈਂਡ 2025- 26 ਮਿਸ ਗਰੇਸ ਰਿਚਰਡਸਨ ਅਤੇ ਮਿਸ ਇੰਗਲੈਂਡ ਵਰਲਡ ਮਿਸ ਚਾਰਲੋਟ ਗਰਾਂਟ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੀਆਂ। ਮਿਸ ਗਰਾਂਟ ਨੇ ਮਿਸ ਵਰਲਡ ਕੋਂਟੈਸਟ 20 ਵਿਚ ਇੰਗਲੈਂਡ ਦੀ ਪ੍ਰਤਿਨਿੱਧਤਾ ਕੀਤੀ ਸੀ। ਦਰਸ਼ਨ ਕਰਨ ਉਪਰੰਤ ਦੋਨਾਂ ਇੰਗਲੈਂਡ ਸੁੰਦਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਬਹੁਤ ਹੀ ਅਧਿਆਤਮਕ ਅਤੇ ਸ਼ਾਂਤਮਈ ਧਾਰਮਿਕ ਅਸਥਾਨ ਹੈ ਅਤੇ ਇਥੇ ਹਰ ਧਰਮ ਅਤੇ ਹਰ ਦੇਸ਼ ਤੋਂ ਆਉਣ ਵਾਲੇ ਲੋਕ ਸ਼ਰਧਾ ਤੇ ਸਤਿਕਾਰ ਨਾਲ ਸਿਰ ਨਿਵਾਉਂਦੇ ਹਨ। ਉਹਨਾਂ ਕਿਹਾ ਕਿ ਉਨ੍ਹਾਂ ਲਈ ਇਹ ਖੁਸ਼ ਕਿਸਮਤੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਦੁਨੀਆ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਵਿਚੋਂ ਇਕ ਗੋਲਡਨ ਟੈਂਪਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਸਿੱਖ ਧਰਮ ਵਿਚ ਸੇਵਾ ਭਾਵਨਾ ਅਤੇ ਬਿਨਾਂ ਕਿਸੇ ਜਾਤ, ਧਰਮ ਦੇ ਵਿਤਕਰੇ ਦੇ ਸਭਨਾਂ ਲਈ ਸਦੀਆਂ ਤੋਂ ਚਲਾਈ ਜਾ ਰਹੀ ਲੰਗਰ ਪ੍ਰਥਾ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਧਾਰਮਿਕ ਅਸਥਾਨ ਤੋਂ ਦੁਨੀਆਂ ਵਿਚ ਅਮਨ ਅਤੇ ਭਾਈਚਾਰਕ ਸ਼ਾਂਤੀ ਦਾ ਸੰਦੇਸ਼ ਲੈ ਕੇ ਵਾਪਸ ਆਪਣੇ ਮੁਲਕ ਜਾਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ