JALANDHAR WEATHER

ਵਿਆਹ ਸਮਾਗਮ ਦੌਰਾਨ ਫਾਰੂਕ ਅਬਦੁੱਲਾ 'ਤੇ ਹਮਲਾ, ਵਾਲ-ਵਾਲ ਬਚੇ*ਦੋਸ਼ੀ ਹਿਰਾਸਤ 'ਚ

ਜੰਮੂ, 11 ਮਾਰਚ (ਪੀ.ਟੀ.ਆਈ.)-ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਤੇ ਜੰਮੂ-ਕਸ਼ਮੀਰ ਦੇ ਉਪ-ਮੁੱਖ ਮੰਤਰੀ ਸੁਰਿੰਦਰ ਚੌਧਰੀ ਬੁੱਧਵਾਰ ਰਾਤ ਇੱਥੇ ਇਕ ਵਿਆਹ ਸਮਾਗਮ 'ਚ ਗੋਲੀ ਨਾਲ ਕੀਤੇ ਹਮਲੇ ਦੌਰਾਨ ਵਾਲ-ਵਾਲ ਬਚ ਗਏ | ਵਿਆਹ ਸਮਾਗਮ ਦੌਰਾਨ ਉਨ੍ਹਾਂ 'ਤੇ ਪਿਸਤੋਲ ਨਾਲ ਪਿੱਛਿਓਾ ਗੋਲੀ ਚਲਾਈ ਗਈ | ਗੋਲੀਬਾਰੀ ਦੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਪ-ਮੁੱਖ ਮੰਤਰੀ ਤੇ ਮੁੱਖ ਮੰਤਰੀ ਦੇ ਸਲਾਹਕਾਰ ਨਾਸਿਰ ਅਸਲਮ ਵਾਨੀ ਨਾਲ ਫਾਰੂਕ ਅਬਦੁੱਲਾ ਸ਼ਹਿਰ ਦੇ ਬਾਹਰਵਾਰ ਸਥਿਤ ਗ੍ਰੇਟਰ ਕੈਲਾਸ਼ ਖੇਤਰ 'ਚ ਸਮਾਗਮ ਵਾਲੀ ਥਾਂ ਤੋਂ ਬਾਹਰ ਜਾ ਰਹੇ ਸਨ | ਦੋਸ਼ੀ ਕਮਲ ਸਿੰਘ ਜਾਮਵਾਲ, ਜੋ ਕਿ ਪੁਰਾਣੀ ਮੰਡੀ ਜੰਮੂ ਦਾ ਰਹਿਣ ਵਾਲਾ ਹੈ, ਨੂੰ ਜੰਮੂ-ਕਸ਼ਮੀਰ ਪੁਲਿਸ ਦੇ ਸੁਰੱਖਿਆ ਵਿੰਗ ਦੇ ਦੋ ਅਧਿਕਾਰੀਆਂ, ਇਕ ਇੰਸਪੈਕਟਰ ਤੇ ਇਕ ਸਬ-ਇੰਸਪੈਕਟਰ, ਨੂੰ ਉਸ ਵੇਲੇ ਕਾਬੂ ਕਰ ਲਿਆ ਗਿਆ ਜਦੋਂ ਉਹ ਪਿੱਛਿਓਾ ਪਿਸਤੌਲ ਲੈ ਕੇ ਅਬਦੁੱਲਾ ਕੋਲ ਗਿਆ ਤੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ | ਉਪ-ਮੁੱਖ ਮੰਤਰੀ ਚੌਧਰੀ ਨੇ ਇਸ ਘਟਨਾ ਨੂੰ ਸੁਰੱਖਿਆ 'ਚ ਵੱਡੀ ਕੁਤਾਹੀ ਦੱਸਿਆ ਹੈ | ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ | ਅਧਿਕਾਰੀਆਂ ਨੇ ਕਿਹਾ ਕਿ ਜਾਮਵਾਲ, ਜਿਸ ਦੀ ਉਮਰ 70 ਦੇ ਦਹਾਕੇ 'ਚ ਦੱਸੀ ਜਾ ਰਹੀ ਹੈ, ਸ਼ਰਾਬੀ ਹਾਲਤ 'ਚ ਮਿਲਿਆ ਹੈ ਤੇ ਚੌਕਸ ਕਰਮਚਾਰੀਆਂ ਦੁਆਰਾ ਉਸ ਨੂੰ ਨਿਹੱਥਾ ਕਰਨ ਤੇ ਜ਼ਮੀਨ 'ਤੇ ਸੁੱਟਣ ਤੋਂ ਪਹਿਲਾਂ ਉਹ ਇਕ ਗੋਲੀ ਚਲਾਉਣ 'ਚ ਕਾਮਯਾਬ ਰਿਹਾ | ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ | ਹਮਲੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ 'ਅੱਲ੍ਹਾ ਦਿਆਲੂ ਹੈ | ਮੇਰੇ ਪਿਤਾ ਵਾਲ-ਵਾਲ ਬਚ ਗਏ |' ਅਧਿਕਾਰੀਆਂ ਅਨੁਸਾਰ ਫਾਰੂਕ ਅਬਦੁੱਲਾ ਤੇ ਚੌਧਰੀ ਪਾਰਟੀ ਨੇਤਾ ਬੀ.ਐਸ. ਚੌਹਾਨ ਨੂੰ ਉਨ੍ਹਾਂ ਦੇ ਪੁੱਤਰ ਦੇ ਵਿਆਹ 'ਤੇ ਵਧਾਈ ਦੇਣ ਆਏ ਸਨ ਤੇ ਇਕ ਘੰਟੇ ਤੋਂ ਵੱਧ ਸਮੇਂ ਲਈ ਸਮਾਗਮ ਵਾਲੀ ਥਾਂ 'ਤੇ ਮੌਜੂਦ ਰਹੇ |

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ