ਭਾਜਪਾ ਨੇ ਅਮਰੀਕਾ ਅੱਗੇ ਕੀਤਾ ਆਤਮ ਸਮਰਪਣ-ਹਰਪਾਲ ਚੀਮਾ
ਚੰਡੀਗੜ੍ਹ, ਮਾਰਚ (ਏ.ਐਨ.ਆਈ.)-ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਉਤੇ ਤਿੱਖਾ ਵਿਅੰਗ ਕੀਤਾ ਹੈ। ਚੀਮਾ ਨੇ ਕਿਹਾ, "ਭਾਜਪਾ ਨੇ ਅਮਰੀਕਾ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਅੱਜ ਅਮਰੀਕਾ ਕਹਿ ਰਿਹਾ ਹੈ ਕਿ ਤੁਹਾਨੂੰ ਰੂਸ ਤੋਂ ਤੇਲ ਖਰੀਦਣਾ ਚਾਹੀਦਾ ਹੈ, ਬਹੁਤ ਸਾਰੀਆਂ ਕੰਪਨੀਆਂ ਨੇ ਪਹਿਲਾਂ ਹੀ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਹੁਣ ਭਾਰਤ ਕੋਲ ਲਗਭਗ 20-25 ਦਿਨਾਂ ਲਈ ਹੀ ਤੇਲ ਰਹੇਗਾ। ਮੈਨੂੰ ਲੱਗਦਾ ਹੈ ਕਿ ਇਕ ਵੱਡਾ ਸੰਕਟ ਪੈਦਾ ਹੋਣ ਵਾਲਾ ਹੈ, ਭਾਜਪਾ ਇਸ ਨਾਲ ਨਜਿੱਠਣ ’ਚ ਬੁਰੀ ਤਰ੍ਹਾਂ ਅਸਫਲ ਰਹੀ ਹੈ।"
;
;
;
;
;
;