ਸੁਖਪਾਲ ਖਹਿਰਾ ਦੀ ਪੰਜਾਬ ਦੀਆਂ ਮਾਵਾਂ ਭੈਣਾਂ ਪ੍ਰਤੀ ਟਿੱਪਣੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ - ਭਰਾਜ
ਸੰਗਰੂਰ, 10 ਮਾਰਚ (ਧੀਰਜ ਪਸੋਰੀਆ) - ਸੀਨੀਅਰ ਕਾਂਗਰਸ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬ ਦੀਆਂ ਮਾਵਾਂ ਭੈਣਾਂ ਬਾਰੇ ਕੀਤੀ ਟਿੱਪਣੀ ਨੂੰ ਕਰੜੇ ਹੱਥੀ ਲੈਂਦਿਆਂ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਹੈ ਕਿ ਇਹ ਖਹਿਰਾ ਦੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਿਸ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ। ਉਨਾਂ ਕਿਹਾ ਕਿ ਪੰਜਾਬ ਵਿਚ ਜਦੋਂ ਬੱਚੇ ਦੇ ਜਨਮ ਮੌਕੇ ਲੋਹੜੀ 'ਤੇ ਪਿੰਡਾਂ ਦੀਆਂ ਧੀਆਂ ਭੈਣਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਪਿੰਡਾਂ ਦੀਆਂ ਧੀਆਂ ਨੂੰ ਸ਼ਗਨ ਦਿੱਤਾ ਜਾਂਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਾਰੀਆਂ ਗਰੰਟੀਆਂ ਨੂੰ ਪੂਰੀਆਂ ਕੀਤੇ ਜਾਣ 'ਤੇ ਸੁਖਪਾਲ ਸਿੰਘ ਖਹਿਰਾ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ ਅਤੇ ਉਹ ਪੰਜਾਬ ਦੀਆਂ ਮਾਵਾਂ ਭੈਣਾਂ ਦੀਆਂ ਕੁੱਖਾਂ 'ਤੇ ਹੀ ਟਿੱਪਣੀਆਂ ਕਰਨ ਲੱਗ ਪਏ ਹਨ! ਸੁਖਪਾਲ ਖਹਿਰਾ ਸ਼ਾਇਦ ਨਹੀਂ ਜਾਣਦੇ ਕਿ ਪੰਜਾਬ ਦੀਆਂ ਬੀਬੀਆਂ ਜੰਗਾਂ ਵਿਚ ਮਾਈ ਭਾਗੋ ਵਾਂਗੂ ਮੂਹਰਲੀ ਕਤਾਰ ਵਿਚ ਪਹੁੰਚ ਕੇ ਆਪਣੇ ਵੀਰਾਂ ਦਾ ਸਾਥ ਦਿੰਦੀਆਂ ਹਨ। ਪੰਜਾਬ ਦੀਆਂ ਬੀਬੀਆਂ ਪੰਜਾਬ ਦੀ ਸ਼ਾਨ ਹਨ । ਵਿਧਾਇਕਾ ਭਰਾਜ ਨੇ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
;
;
;
;
;
;