ਮੱਧ ਪੂਰਬ ’ਚ ਤਣਾਅ: ਵਿਦੇਸ਼ ਮੰਤਰੀ ਐਸ.ਜੈਸ਼ੰਕਰ ਅੱਜ ਸਦਨ ਵਿਚ ਦੇਣਗੇ ਬਿਆਨ
ਨਵੀਂ ਦਿੱਲੀ, 9 ਮਾਰਚ- ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਕਾਫ਼ੀ ਹੰਗਾਮੇ ਭਰੇ ਹੋਣ ਦੀ ਉਮੀਦ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਹਟਾਉਣ ਦੀ ਮੰਗ ਕਰਨ ਵਾਲੇ ਵਿਰੋਧੀ ਧਿਰ ਦੇ ਮਤੇ 'ਤੇ ਅੱਜ ਚਰਚਾ ਕੀਤੀ ਜਾਵੇਗੀ। ਵਿਰੋਧੀ ਧਿਰ ਵਲੋਂ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਵਾਦਾਂ ਵਿਚ ਈਰਾਨ 'ਤੇ ਸਰਕਾਰ ਦੇ ਰੁਖ਼, ਰੂਸ ਤੋਂ ਤੇਲ ਖਰੀਦ 'ਤੇ ਅਮਰੀਕਾ ਦੀ ਛੋਟ ਅਤੇ ਪੱਛਮੀ ਬੰਗਾਲ ਵਿਚ ਐਸ.ਆਈ.ਆਰ. ਦੇ ਨਤੀਜੇ ਵਰਗੇ ਮੁੱਦੇ ਚੁੱਕੇ ਜਾਣ ਦੀ ਉਮੀਦ ਹੈ।
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਸਵੇਰੇ 11 ਵਜੇ ਰਾਜ ਸਭਾ ਵਿਚ ਅਤੇ ਦੁਪਹਿਰ 12 ਵਜੇ ਲੋਕ ਸਭਾ ਵਿਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਟਕਰਾਅ 'ਤੇ ਆਪਣਾ ਬਿਆਨ ਦੇਣਗੇ।
ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਲਈ ਵਿਰੋਧੀ ਧਿਰ ਦੇ ਮਤੇ 'ਤੇ ਵੀ ਅੱਜ ਚਰਚਾ ਹੋਣ ਦੀ ਸੰਭਾਵਨਾ ਹੈ। 10 ਫਰਵਰੀ ਨੂੰ ਕਾਂਗਰਸ ਸਮੇਤ 118 ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਸਕੱਤਰੇਤ ਨੂੰ ਇਕ ਦਸਤਖਤ ਕੀਤਾ ਨੋਟਿਸ ਸੌਂਪਿਆ, ਜਿਸ ਵਿਚ ਦੋਸ਼ ਲਗਾਇਆ ਗਿਆ ਕਿ ਸਪੀਕਰ ਵਲੋਂ ਸਦਨ ਦੀ ਕਾਰਵਾਈ ਵਿਚ ਨਿਰਪੱਖਤਾ ਨਹੀਂ ਬਣਾਈ ਰੱਖੀ ਗਈ ਤੇ ਵਿਰੋਧੀ ਧਿਰ ਨੂੰ ਢੁਕਵਾਂ ਮੌਕਾ ਨਹੀਂ ਦਿੱਤਾ ਰਿਹਾ ਸੀ।
;
;
;
;
;
;
;
;