JALANDHAR WEATHER

ਅਸਾਮ ਵਿਚ ਹਵਾਈ ਸੈਨਾ ਦਾ ਸੁਖੋਈ ਲੜਾਕੂ ਜਹਾਜ਼ ਹਾਦਸਾਗ੍ਰਸਤ

ਦਿਸਪੁਰ, 6 ਮਾਰਚ - ਅਸਾਮ ਦੇ ਕਾਰਬੀ ਐਂਗਲੌਂਗ ਖੇਤਰ ਵਿਚ ਸਿਖਲਾਈ ਦੌਰਾਨ ਰਾਡਾਰ ਤੋਂ ਗਾਇਬ ਹੋ ਗਿਆ ਭਾਰਤੀ ਹਵਾਈ ਸੈਨਾ ਦਾ ਇਕ ਸੁਖੋਈ ਐਸ.ਯੂ.-30 ਐਮ.ਕੇ.ਆਈ. ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਹਵਾਈ ਸੈਨਾ ਨੇ ਦੇਰ ਰਾਤ ਇਸ ਦੀ ਪੁਸ਼ਟੀ ਕੀਤੀ। ਹਵਾਈ ਸੈਨਾ ਨੇ ਇਕ ਪੋਸਟ ਵਿਚ ਲਿਖਿਆ ਕਿ ਐਸ.ਯੂ.-30 ਐਮ.ਕੇ.ਆਈ. ਜਹਾਜ਼ ਜੋਰਹਾਟ ਤੋਂ ਲਗਭਗ 60 ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋ ਗਿਆ।

ਸੈਨਾ ਨੇ ਕਿਹਾ ਕਿ ਇਕ ਖੋਜ ਮੁਹਿੰਮ ਚੱਲ ਰਹੀ ਹੈ। ਪਾਇਲਟਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਲੜਾਕੂ ਜਹਾਜ਼ ਇਕ ਰੁਟੀਨ ਉਡਾਣ ਜਾਂ ਮਿਸ਼ਨ 'ਤੇ ਸੀ ਜਦੋਂ ਇਸ ਦਾ ਅਚਾਨਕ ਜ਼ਮੀਨੀ ਨਿਯੰਤਰਣ ਨਾਲ ਸੰਪਰਕ ਟੁੱਟ ਗਿਆ। ਰਾਡਾਰ ਸੰਪਰਕ ਟੁੱਟਣ ਤੋਂ ਬਾਅਦ ਹਵਾਈ ਸੈਨਾ ਨੇ ਤੁਰੰਤ ਇਕ ਚਿਤਾਵਨੀ ਜਾਰੀ ਕੀਤੀ ਅਤੇ ਘਟਨਾ ਦੀ ਜਾਂਚ ਲਈ ਇਕ ਟੀਮ ਨੂੰ ਅਸਾਮ ਭੇਜਿਆ। ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੀ ਸਹੀ ਸਥਿਤੀ ਅਤੇ ਸੰਪਰਕ ਟੁੱਟਣ ਦੇ ਕਾਰਨਾਂ ਦਾ ਇਸ ਸਮੇਂ ਪਤਾ ਲਗਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਸੁਖੋਈ ਐਸ.ਯੂ.-30 ਐਮ.ਕੇ.ਆਈ. ਨੂੰ ਭਾਰਤੀ ਹਵਾਈ ਸੈਨਾ ਦੇ ਸਭ ਤੋਂ ਉੱਨਤ ਅਤੇ ਸ਼ਕਤੀਸ਼ਾਲੀ ਲੜਾਕੂ ਜਹਾਜ਼ਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਹ ਇਕ ਦੋ-ਇੰਜਣ ਵਾਲਾ ਮਲਟੀਰੋਲ ਲੜਾਕੂ ਜਹਾਜ਼ ਹੈ, ਜੋ ਹਵਾਈ ਰੱਖਿਆ, ਲੰਬੀ ਦੂਰੀ ਦੀ ਨਿਗਰਾਨੀ ਵਰਗੇ ਮਹੱਤਵਪੂਰਨ ਮਿਸ਼ਨਾਂ ਲਈ ਵਰਤਿਆ ਜਾਂਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ