ਪੁਲਿਸ ਥਾਣਾ ਘਰਿੰਡਾ ਦੇ ਪਿੰਡ ਕਾਉਂਕੇ ਵਿਚ ਦਿਨ ਦਿਹਾੜੇ ਚੱਲੀਆਂ ਗੋਲੀਆਂ, ਲੜਕੀ ਅਤੇ ਨੌਜਵਾਨ ਗੰਭੀਰ ਜ਼ਖ਼ਮੀ
ਅਟਾਰੀ, (ਅੰਮ੍ਰਿਤਸਰ), 5 ਮਾਰਚ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪੁਲਿਸ ਥਾਣਾ ਘਰਿੰਡਾ ਦੇ ਪਿੰਡ ਕਾਉਂਕੇ ਵਿਚ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਲੜਕੀ ਅਤੇ ਨੌਜਵਾਨ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਗੋਲੀਆਂ ਲੱਗਣ ਨਾਲ ਖੂਨ ਕਾਫ਼ੀ ਵਗ ਰਿਹਾ ਸੀ, ਜਿਸ ਕਾਰਨ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁਲਿਸ ਥਾਣਾ ਘਰਿੰਡਾ ਤੋਂ ਸਬ ਇੰਸਪੈਕਟਰ ਰਾਜਬੀਰ ਸਿੰਘ ਅਤੇ ਏ.ਐਸ.ਆਈ. ਕਵਰਜੀਤ ਸਿੰਘ ਭਾਰੀ ਪੁਲਿਸ ਫੋਰਸ ਨਾਲ ਘਟਨਾ ਸਥਾਨ ’ਤੇ ਪਹੁੰਚੇ। ਲੜਕੀ ਮਧੂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਸੱਸ ਦੇ ਰਿਸ਼ਤੇਦਾਰ 2 ਲੜਕੇ ਘਰ ਆਏ। ਉਹ ਕਹਿ ਰਹੇ ਸਨ ਕਿ ਭਾਬੀ ਚਾਹ ਬਣਾ ਦਿਓ। ਉਹ ਚਾਹ ਫੜਾਉਣ ਗਈ ਤਾਂ ਇਕ ਨੌਜਵਾਨ ਨੇ ਗੋਲੀ ਚਲਾਈ, ਜਿਸ ਨਾਲ ਉਹ ਜ਼ਖ਼ਮੀ ਹੋਈ ਹੈ। ਸਤਨਾਮ ਸਿੰਘ ਵਾਸੀ ਅਟਾਰੀ ਦੇ ਸਰੀਰ ’ਤੇ ਵੀ ਦੋ ਗੋਲੀਆਂ ਲੱਗੀਆਂ ਹਨ। ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਨੇ ਅਤੇ ਕਿਉਂ ਗੋਲੀ ਚਲਾਈ ਸੀ।
;
;
;
;
;
;
;