ਸ੍ਰੀ ਮੁਕਤਸਰ ਸਾਹਿਬ ਵਿਖੇ ਬੱਸ, ਆਟੋ ਅਤੇ ਟਰੈਕਟਰ ਦੀ ਭਿਆਨਕ ਟੱਕਰ
ਸ੍ਰੀ ਮੁਕਤਸਰ ਸਾਹਿਬ, 3 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਉਤੇ ਲਗਾਤਾਰ ਹਾਦਸੇ ਵਾਪਰ ਰਹੇ ਹਨ। ਅੱਜ ਵਾਪਰੇ ਤੀਜੇ ਹਾਦਸੇ ਵਿਚ ਪਿੰਡ ਰੁਪਾਣਾ ਨੇੜੇ ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਹੀ ਨਿਊ ਦੀਪ ਕੰਪਨੀ ਦੀ ਬੱਸ ਨੇ ਟਰੈਕਟਰ-ਟਰਾਲੀ ਨੂੰ ਮਗਰੋਂ ਟੱਕਰ ਮਾਰੀ ਅਤੇ ਉਹ ਅੱਗੇ ਆਟੋ ਨਾਲ ਟਕਰਾ ਕੇ ਖਤਾਨਾਂ ਵਿਚ ਪਲਟ ਗਈ ਤੇ ਆਟੋ ਸੜਕ ਵਿਚਕਾਰ ਪਲਟ ਗਿਆ। ਇਸ ਹਾਦਸੇ ਕਾਰਨ ਆਟੋ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਇਸ ਦਰਮਿਆਨ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਗੰਭੀਰ ਜ਼ਖਮੀ ਨੂੰ ਸਹਾਰਾ ਐਂਬੂਲੈਂਸ ਦੀ ਹੈਲਪ ਨਾਲ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜਿਆ। ਇਸ ਮੌਕੇ ਬੱਸ ਡਰਾਈਵਰ ਦੀ ਲੋਕਾਂ ਦੁਆਰਾ ਕੁੱਟਮਾਰ ਕੀਤੀ ਜਾ ਰਹੀ ਸੀ, ਜਿਸ ਨੂੰ ਟੀਮ ਵਲੋਂ ਰੁਪਾਣਾ ਪੁਲਿਸ ਚੌਕੀ ਵਿਖੇ ਲਿਜਾਇਆ ਗਿਆ ਅਤੇ ਸੜਕ ਨੂੰ ਕਲੀਅਰ ਕਰਵਾਇਆ।
;
;
;
;
;
;
;