JALANDHAR WEATHER

ਸੁਨਾਮ ਦੇ ਨੌਜਵਾਨ ਦੀ ਮਾਨਸਾ 'ਚ ਸ਼ੈਡ ਤੋਂ ਡਿੱਗਣ ਕਾਰਨ ਮੌਤ

ਸੁਨਾਮ ਊਧਮ ਸਿੰਘ ਵਾਲਾ,1 ਮਾਰਚ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਨੇੜਲੇ ਪਿੰਡ  ਜਗਤਪੁਰਾ ਦੇ ਇਕ ਨੌਜਵਾਨ ਦੀ ਮਾਨਸਾ ਦੀ ਅਨਾਜ ਮੰਡੀ 'ਚ ਸ਼ੈਡ ਤੋਂ ਡਿੱਗਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖਬਰ ਹੈ। ਮ੍ਰਿਤਕ ਦੇ ਚਾਚਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਜਸਪ੍ਰੀਤ ਸਿੰਘ (19) ਪੁੱਤਰ ਜਗਤਾਰ ਸਿੰਘ ਵਾਸੀ ਜਗਤਪੁਰਾ ਜੋ ਦਿਹਾੜੀਦਾਰ ਵਜੋਂ ਕੰਮ ਕਰਕੇ ਆਪਣੇ ਬੁੱਢੇ ਮਾਤਾ ਪਿਤਾ ਸਮੇਤ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਅਤੇ ਇਸੇ ਸਿਲਸਿਲੇ 'ਚ ਉਹ ਮਾਨਸਾ ਗਿਆ ਹੋਇਆ ਸੀ। ਇਸੇ ਦੌਰਾਨ ਉਹ ਅਨਾਜ ਮੰਡੀ ਮਾਨਸਾ 'ਚ ਬਣ ਰਹੇ ਇਕ ਸ਼ੈਡ 'ਤੇ ਕੰਮ ਕਰਦਾ ਅਚਾਨਕ ਡਿੱਗ ਗਿਆ।ਜਿਸ ਨੂੰ ਇਲਾਜ ਲਈ ਮਾਨਸਾ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਬਠਿੰਡਾ ਭੇਜ ਦਿੱਤਾ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ