JALANDHAR WEATHER

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਕੀਤਾ ਸੰਬੋਧਨ

ਚੰਡੀਗੜ੍ਹ, 27 ਫਰਵਰੀ (ਅਜਾਇਬ ਸਿੰਘ ਔਜਲਾ)- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਇਸ ਗੱਲ ਦੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਦੀ ਅੱਜ ਜਿੱਤ ਹੋਈ ਹੈ, ਜਿਸ ਦੀ ਸੱਚਾਈ ’ਤੇ ਪਹਿਰਾ ਦਿੰਦਿਆਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਹੋਰ ਸਾਥੀਆਂ ਨੂੰ ਸੀ.ਬੀ.ਆਈ ਅਤੇ ਹੋਰ ਏਜੰਸੀਆਂ ਵਲੋਂ ਝੂਠੇ ਅਤੇ ਮਨਘੜਤ ਕੇਸਾਂ ਦੌਰਾਨ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਭਾਜਪਾ ਦਾ ਚਿਹਰਾ ਅੱਜ ਜਨਤਾ ਦੇ ਸਾਹਮਣੇ ਨੰਗਾ ਹੋ ਗਿਆ ਹੈ। ਉਨਾਂ ਕਿਹਾ ਕਿ ਜਿਸ ਸ਼ਰਾਬ ਘੁਟਾਲੇ ਤਹਿਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਹੋਰ ਨੇਤਾਵਾਂ ਨੂੰ ਜੇਲ੍ਹ ਵਿਚ ਡੱਕਿਆ ਗਿਆ, ਉਸ ਦੀ ਸੱਚਾਈ ਦੁਨੀਆ ਸਾਹਮਣੇ ਆਈ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੋ ਪਾਰਟੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਦੀ ਹੋਈ ਅਤੇ ਇਮਾਨਦਾਰੀ ਦਾ ਪਹਿਰਾ ਦੇਣ ਲਈ ਹੋਂਦ ਵਿਚ ਆਈ ਸੀ, ਉਸ ਨੂੰ ਬਦਨਾਮ ਕਰਨ ਦੀ ਭਾਰਤੀ ਜਨਤਾ ਪਾਰਟੀ ਵਲੋਂ ਪੂਰੀ ਕੋਸ਼ਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਕੇਂਦਰ ਦੀਆਂ ਸਾਰੀਆਂ ਏਜੰਸੀਆਂ, ਜਿਸ ਵਿਚ ਸੀ.ਬੀ.ਆਈ, ਈ.ਡੀ ਆਦਿ ਸ਼ਾਮਿਲ ਸਨ, ਨੂੰ ਅੱਜ ਮਾਨਯੋਗ ਅਦਾਲਤ ਨੇ ਬਿਨਾਂ ਸਬੂਤਾਂ ਤੋਂ ਨਕਾਰਦਿਆਂ ਇਸ ਉੱਤੇ ਪੜਤਾਲ ਕਰਨ ਵਾਲੇ ਅਫਸਰਾਂ ਦੀ ਜਿੰਮੇਵਾਰੀ ਤੈਅ ਕਰਨ ਦੀ ਵੀ ਚੀਮਾ ਵਲੋਂ ਅਦਾਲਤ ਦਾ ਹਵਾਲਾ ਦਿੰਦੇ ਹੋਏ ਗੱਲ ਸਾਂਝੀ ਕੀਤੀ ਹੈ। ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਦੁਰਗੇਸ਼ ਪਾਠਕ ਦੇ ਨਾਲ ਨਾਲ 23 ਹੋਰ ਵਿਅਕਤੀਆਂ ਨੂੰ ਕਲੀਨ ਚਿੱਟ ਦੇ ਦੇਣਾ ਭਾਜਪਾ ਲਈ ਵੱਡੀ ਜਵਾਬਦੇਹੀ ਬਣਦੀ ਹੈ ਕਿ ਉਨ੍ਹਾਂ ਨੇ ਝੂਠੇ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਹਿੱਤ ਅਜਿਹੀਆਂ ਕੋਝੀਆਂ ਚਾਲਾਂ ਚੱਲੀਆਂ। ਹਰਪਾਲ ਸਿੰਘ ਚੀਮਾ ਨੇ ਇਹ ਵੀ ਖੁਲਾਸਾ ਕੀਤਾ ਕਿ ਜੋ ਸ਼ਰਾਬ ਨੀਤੀ ਪ੍ਰਤੀ ਭਾਜਪਾ ਸਰਕਾਰ ਨੇ ਘੁਟਾਲਿਆਂ ਦਾ ਨਾਮ ਦਿੱਤਾ, ਉਸੇ ਨੀਤੀ ਤਹਿਤ ਪੰਜਾਬ ਨੇ ਆਪਣੇ ਖਜ਼ਾਨੇ ਵਿਚ ਕਰੋੜਾਂ ਦਾ ਮੁਨਾਫਾ ਪਾਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ