ਗੋਲੀ ਲੱਗਣ ਨਾਲ ਵਿਅਕਤੀ ਗੰਭੀਰ ਜ਼ਖ਼ਮੀ
ਰਾਜਪੁਰਾ, (ਪਟਿਆਲਾ), 27 ਫਰਵਰੀ (ਰਣਜੀਤ ਸਿੰਘ)- ਰਾਜਪੁਰਾ ਨੇੜੇ ਪੈਂਦੇ ਪਿੰਡ ਰਾਜਗੜ੍ਹ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੇ ਮੋਟਰਸਾਇਕਲ ਸਵਾਰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਭਾਵੇਂ ਕਿ ਗੋਲੀਆਂ ਚਲਾਉਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਪ੍ਰਵਾਸੀ ਮਜ਼ਦੂਰ ਜਿਸ ਦਾ ਨਾਮ ਪਾਰਸ ਦੱਸਿਆ ਜਾ ਰਿਹਾ ਹੈ ,ਗੰਭੀਰ ਹਾਲਤ ਵਿਚ ਹੈ। ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਪਾਰਸ ਨੂੰ ਚੰਡੀਗੜ੍ਹ 32 ਸੈਕਟਰ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ।
ਇਸ ਸੰਬੰਧੀ ਡੀ.ਐਸ.ਪੀ. ਹਰਮਨਦੀਪ ਸਿੰਘ ਚੀਮਾ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇਹਾਲੇ ਕੁਝ ਵੀ ਕਹਿਣਾ ਠੀਕ ਨਹੀਂ ਕਿ ਗੋਲੀ ਕਿਸ ਗੱਲ ਕਰਕੇ ਚੱਲੀ ਹੈ ।ਉਹਨਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤਿੰਨ ਮੋਟਰਸਾਈਕਲ ਸਵਾਰ ਆਏ ਅਤੇ ਗੋਲੀ ਮਾਰ ਕੇ ਪਾਰਸ ਨੂੰ ਗੰਭੀਰ ਜ਼ਖ਼ਮੀ ਕਰ ਕੇ ਫਰਾਰ ਹੋ ਗਏ। ਪੁਲਿਸ ਜਾਂਚ ਵਿਚ ਜੁੱਟ ਗਈ ਹੈ।
ਜਾਣਕਾਰੀ ਅਨੁਸਾਰ ਜ਼ਖ਼ਮੀ ਵਿਅਕਤੀ ਪਾਰਸ ਦੇ ਦੋ ਗੋਲੀਆਂ ਲੱਗੀਆਂ ਹਨ, ਇਕ ਮੂੰਹ ਵਿਚ ਅਤੇ ਦੂਜੀ ਪੇਟ ਵਿਚ ਲੱਗਣ ਬਾਰੇ ਸੂਚਨਾ ਮਿਲੀ ਹੈ ।
;
;
;
;
;
;
;
;