ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 4 ਸਕੂਲੀ ਬੱਚਿਆਂ ਸਮੇਤ 5 ਜ਼ਖਮੀ
ਹਰੀਕੇ ਪੱਤਣ, (ਤਰਨਤਾਰਨ), 21 ਫਰਵਰੀ (ਸੰਜੀਵ ਕੁੰਦਰਾ)- ਹਰੀਕੇ ਖਾਲੜਾ ਰੋਡ ’ਤੇ ਪਿੰਡ ਬੂਹ ਮੋੜ ਨਜ਼ਦੀਕ ਕਾਰ ਵਲੋਂ ਮੋਟਰਸਾਈਕਲ ਵਿਚ ਟੱਕਰ ਮਾਰ ਦੇਣ ਕਾਰਨ ਸਕੂਲ ਜਾ ਰਹੇ ਚਾਰ ਚਚੇਰੇ ਭੈਣ ਭਰਾ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੂਹ ਹਵੇਲੀਆਂ ਚਾਰ ਬੱਚਿਆਂ ਨੂੰ ਮੋਟਰਸਾਈਕਲ ’ਤੇ ਲਿਜਾ ਜਾ ਰਿਹਾ ਸੀ ਕਿ ਸਕੂਲ ਤੋਂ ਕੁਝ ਦੂਰੀ ’ਤੇ ਹੀ ਬੂਹ ਹਵੇਲੀਆਂ ਮੋੜ ਕੋਲ ਪਿਛੋਂ ਆ ਰਹੀ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਚਾਲਕ ਜੁਗਰਾਜ ਸਿੰਘ , ਸਕੂਲੀ ਬੱਚੇ ਜੈਦੀਪ ਸਿੰਘ ਅਰਸ਼ਦੀਪ ਕੌਰ (ਦੋਵੇਂ ਸਕੇ ਭੈਣ ਭਰਾ) ਅਵਨੀਤ ਕੌਰ ਅਤੇ ਗੁਰਮਿਲਾਪ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤਰੁੰਤ ਹਰੀਕੇ ਕਲੀਨਿਕ ਲਿਆਂਦਾ ਗਿਆ, ਜਿਥੇ ਜੈਦੀਪ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਤਰਨ ਤਾਰਨ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸਾਰੇ ਬੱਚਿਆਂ ਦੀ ਉਮਰ 5 ਤੋਂ 11 ਸਾਲ ਦੇ ਵਿਚਕਾਰ ਹੈ।
;
;
;
;
;
;
;
;