ਕਾਰ ਸਵਾਰ ਬਜ਼ੁਰਗ ਦੇ ਕੰਨ ਦੀ ਵਾਲੀ ਖੋਹ ਕੇ ਫਰਾਰ
ਮਾਛੀਵਾੜਾ ਸਾਹਿਬ (ਲੁਧਿਆਣਾ), 12 ਫਰਵਰੀ (ਮਨੋਜ ਕੁਮਾਰ) - ਅੱਜ ਸਵੇਰੇ ਕਰੀਬ 11.30 ਵਜੇ ਸਮਰਾਲਾ ਰੋਡ ਤੋਂ ਗੁਰੂਦੁਆਰਾ ਕਿੑਪਾਨ ਭੇਟ ਨੂੰ ਜਾਂਦੀ ਸੜਕ 'ਤੇ ਵਾਪਰੀ ਖੌਫਨਾਕ ਘਟਨਾ ਵਿਚ ਸ਼ੱਕੀ ਕਾਰ ਸਵਾਰਾਂ ਨੇ ਬਜ਼ੁਰਗ ਔਰਤ ਨੂੰ ਗੱਲਾਂ ਵਿਚ ਲੈ ਕੇ ਉਸ ਨੂੰ ਨਾਲ ਬਿਠਾ ਕਿ ਧੋਖੇ ਨਾਲ ਉਸ ਦੇ ਕੰਨ ਦੀ ਵਾਲੀ ਲਾਹ ਲਈ ਤੇ ਰੌਲਾ ਪਾਉਣ 'ਤੇ ਉਸ ਨੂੰ ਕਿਸੇ ਪੈਲੇਸ ਕੋਲ ਛੱਡ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸ਼ਿਕਾਰ ਬਣੀ 80 ਸਾਲਾ ਬਜ਼ੁਰਗ ਧੰਤੋ ਜੋ ਕਿ ਆਪਣੀ ਲੜਕੀ ਨੂੰ ਮਿਲਣ ਬੈਂਕ ਕਲੋਨੀ ਵਿਚ ਆ ਰਹੀ ਸੀ, ਨੇ ਦੱਸਿਆ ਕਿ ਬੱਸ ਕੰਡੈਕਟਰ ਨੇ ਬਜ਼ੁਰਗ ਦੇ ਦੱਸਣ ਵਾਲੀ ਜਗ੍ਹਾ 'ਤੇ ਸੁਰਖਿੱਅਤ ਉਤਾਰ ਦਿੱਤਾ। ਜਦੋਂ ਉਸ ਨੇ ਆਪਣੇ ਜਵਾਈ ਨੂੰ ਫੋਨ ਕਰਨ ਲਈ ਕਿਸੇ ਨੂੰ ਕਿਹਾ ਤਾਂ ਅਚਾਨਕ ਇਕ ਸਵਿਫਟ ਕਾਰ ਜੋ ਗੁਰਦੁਆਰੇ ਵਾਲੇ ਪਾਸੇ ਤੋਂ ਆ ਰਹੀ ਸੀ, ਇਕ ਦਮ ਕਾਰ ਰੋਕ ਕੇ ਕਾਰ ਸਵਾਰ ਨੇ ਕਿਹਾ ਕਿ ਸਾਨੂੰ ਵਿਜੇ ਨੇ ਭੇਜਿਆ ਹੈ ਤੇ ਜ਼ੋਰ ਦੇ ਕੇ ਬਜ਼ੁਰਗ ਔਰਤ ਨੂੰ ਕਾਰ ਵਿਚ ਬਿਠਾ ਲਿਆ ।ਉਸ ਕਾਰ ਦੀ ਪਿਛਲੀ ਸੀਟ ' ਤੇ 2 ਔਰਤਾਂ ਬੈਠੀਆਂ ਸਨ। ਕਾਰ ਸਵਾਰ ਨੇ ਤੇਜ਼ੀ ਨਾਲ ਕਾਰ ਸਮਰਾਲਾ ਵਾਲੇ ਪਾਸੇ ਨੂੰ ਭਜਾ ਲਈ। ਬਜ਼ੁਰਗ ਔਰਤ ਨੂੰ ਜਦੋ ਕਿਸੇ ਅਣਹੋਣੀ ਦਾ ਅਹਿਸਾਸ ਹੋਇਆ ਤਾ ਉਸ ਨੇ ਫਰਤੀ ਦਿਖਾਉਂਦਿਆਂ ਰੌਲਾ ਪਾ ਕੇ ਕਿਹਾ ਕਿ ਉਹ ਦੇਖੋ ਪਿੱਛੇ ਵਿਜੇ ਆ ਰਿਹਾ ਤਾਂ ਕਾਰ ਸਵਾਰ ਨੇ ਇਕ ਦਮ ਨਿੱਜੀ ਪੈਲੇਸ ਕੋਲ ਕਾਰ ਰੋਕ ਲਈ ਤੇ ਜ਼ਬਰਦਸਤੀ ਉਸ ਦੇ ਕੰਨ ਵਿਚੋਂ ਵਾਲੀ ਖ਼ੋਲ ਲਈ ਤੇ ਫਰਾਰ ਹੋ ਗਏ।
;
;
;
;
;
;
;
;