JALANDHAR WEATHER

ਪੁਲਿਸ ਨੇ ਲੱਕੀ ਓਬਰਾਏ ਦੇ ਕਾਤਲ ਦਾ ਕੀਤਾ ਐਨਕਾਊਂਟਰ

ਅਟਾਰੀ ਸਰਹੱਦ, (ਅੰਮ੍ਰਿਤਸਰ)-7 ਜਨਵਰੀ (ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ)-ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਦੇਰ ਰਾਤ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦ ਜਲੰਧਰ ਵਿਖੇ ਬੀਤੀ ਕੱਲ੍ਹ ਆਮ ਆਦਮੀ ਪਾਰਟੀ ਦੇ ਮਾਰੇ ਗਏ ਇਕ ਆਗੂ ਲੱਕੀ ਓਬਰਾਏ ਦੇ ਕਾਤਲ ਦਾ ਅਟਾਰੀ ਸਰਹੱਦ ਦੇ ਨੇੜੇ ਇਨਕਾਊਂਟਰ ਕੀਤਾ ਗਿਆ ਹੈ। ਡੀ.ਆਈ.ਜੀ. ਬਾਰਡਰ ਰੇਂਜ ਸ੍ਰੀ ਸੰਦੀਪ ਗੋਇਲ, ਐਸਐਸਪੀ ਅੰਮ੍ਰਿਤਸਰ ਦਿਹਾਤੀ, ਐਸਪੀਡੀ, ਡੀਐਸਪੀ ਅਟਾਰੀ ਸ਼੍ਰੀ ਯਾਦਵਿੰਦਰ ਸਿੰਘ, ਐਸਐਚ ਓ ਅਮਨਦੀਪ ਸਿੰਘ, ਐਸ ਆਈ ਰਾਜਬੀਰ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਲੱਕੀ ਓਬਰਾਏ ਦੇ ਕਾਤਲ ,ਜਿਸਦਾ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਹੈ, ਦੀ ਪਛਾਣ ਸ਼ਮਿੰਦਰ ਸਿੰਘ ਮਾਡਲ ਟਾਊਨ ਮਿੱਠਾਪੁਰ ਨੇੜੇ ਜਲੰਧਰ ਵਜੋਂ ਹੋਈ ਹੈ I ਖਬਰ ਲਿਖੇ ਜਾਣ ਤੱਕ ਇਨਕਾਊਂਟਰ ਕੀਤੇ ਸ਼ਮਿੰਦਰ ਸਿੰਘ ਵਾਸੀ ਮਿੱਠਾਪੁਰ ਜਲੰਧਰ ਪਾਸੋਂ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਉਤੇ ਪਹੁੰਚ ਕੇ ਪੁਛ ਪੜਤਾਲ ਕਰ ਰਹੇ ਹਨ, ਜੋ ਕਿ ਪੁਲਿਸ ਮੁਕਾਬਲੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ, ਉਸ ਨੂੰ ਪੁਲਿਸ ਵਲੋਂ ਹਸਪਤਾਲ ਇਲਾਜ ਅਧੀਨ ਲਿਜਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ