JALANDHAR WEATHER

ਖਮਾਣੋਂ ’ਚ ਫਿਰੌਤੀ ਦੀ ਰਕਮ ਨਾ ਦੇਣ ’ਤੇ ਦੁਕਾਨਦਾਰ ਦੇ ਘਰ ’ਤੇ ਫਾਇਰਿੰਗ

ਖਮਾਣੋਂ, 18 ਜਨਵਰੀ (ਮਨਮੋਹਣ ਸਿੰਘ ਕਲੇਰ)-ਬੀਤੀ ਰਾਤ ਇਥਂੋ ਦੀ ਠੇਕੇ ਵਾਲੀ ਗਲੀ ’ਚ ਰਹਿੰਦੇ ਇਕ ਦੁਕਾਨਦਾਰ ਦੇ ਘਰ ’ਤੇ ਇਕ ਅਣਪਛਾਤੇ ਮੋਟਰਸਾਈਕਲ ਚਾਲਕ ਵਲੋਂ ਪਿਸਤੌਲ ਨਾਲ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿਹੜੀ ਕੇ ਫਿਰੌਤੀ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਪੂੂਰੀ ਨਾ ਕਰਨ ਕਰਕੇ ਕੀਤੀ ਗਈ ਹੈ।

ਗੁਰਮੀਤ ਸਿੰਘ ਡੀ. ਐਸ. ਪੀ. ਖਮਾਣੋਂ ਨੇ ਦੱਸਿਆ ਕਿ ਇੱਥੇ ਖੰਨ ਰੋਡ ਵਿਖੇ ਸ਼ਰਮ ਗਾਰਮੈਂਟਸ ਨਾਮਕ ਦੁਕਾਨ ਚਲਾ ਰਹੇ ਹਰੀਸ਼ ਕੁਮਾਰ ਅਤੇ ਗੋਕਲ ਕੁਮਾਰ, ਜਿਹੜੇ ਦੋਨੋਂ ਸਕੇ ਭਰਾ ਹਨ, ਇਨ੍ਹਾਂ ਵਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ 12 ਜਨਵਰੀ ਨੂੰ ਵਟਸਐਪ ’ਤੇ ਪੰਜ ਲੱਖ ਰੁਪਏ ਫਿਰੌਤੀ ਦੀ ਮੰਗ ਸੰਬੰਧੀ ਕਿਸੇ ਅਣਪਛਾਤੇ ਵਿਅਕਤੀ ਦੀ ਕਾਲ ਆਈ ਸੀ। ਜਿਸ ਉਪਰੰਤ ਬੀਤੀ ਰਾਤ ਕਰੀਬ ਸਵਾ ਨੌਂ ਵਜੇ ਉਕਤ ਵਿਅਕਤੀ ਵਲੋੋਂ ਖੁਦ ਜਾਂ ਕਿਸੇ ਦੁਆਰਾ ਉਨ੍ਹਾਂ ਦੇ ਘਰ ਫਾਇਰਿੰਗ ਕੀਤੀ ਗਈ ਹੈ। ਮਾਮਲੇ ਸੰਬੰਧੀ ਗੁਰਮੀਤ ਸਿੰਘ ਡੀ. ਐਸ. ਪੀ. ਨੇ ਦੱਸਿਆ ਕਿ ਪੁਲਿਸ ਵਲੋਂ ਉਸ ਅਣਪਛਾਤੇ ਵਿਅਕਤੀ ਖਿਲਾਫ ਫਿਰੌਤੀ ਮੰਗਣ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਘਟਨਾ  ਤੋਂ ਪਹਿਲਾਂ ਵੀ ਸ਼ਹਿਰ ਦੇ ਇਕ ਨਾਮੀ ਦੁਕਾਨਦਾਰ ਨੂੰ ਬੰਬੀਹਾ ਗਰੁੱਪ ਵਲੋਂ 20 ਲੱਖ ਰੁਪਏ ਦੀ ਮੰਗ ਦੀ ਧਮਕੀ ਮਿਲ ਚੁੱਕੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ