ਕਿਸਾਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਲੌਂਗੋਵਾਲ ਵਿਖੇ ਧਰਨਾ
ਲੌਂਗੋਵਾਲ,18 ਜਨਵਰੀ ( ਸ,ਸ,ਖੰਨਾ,ਵਿਨੋਦ)- ਅੱਜ ਕਿਸਾਨ ਮਜ਼ਦੂਰ ਮੋਰਚੇ ਵਲੋਂ ਮੁੱਖ ਮੰਤਰੀ ਨੂੰ ਸਵਾਲ ਜਵਾਬ ਕਰਨ ਜਾ ਰਹੇ ਕਿਸਾਨਾਂ ਨੂੰ ਮਜੀਠਾ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਲੌਂਗੋਵਾਲ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕਿਸਾਨ ਮਜ਼ਦੂਰ ਮੋਰਚੇ ਵਲੋਂ ਮੁੱਖ ਮੰਤਰੀ ਨੂੰ ਸਵਾਲ-ਜਵਾਬ ਕਰਨ ਲਈ ਮਜੀਠਾ ਵਿਖੇ ਜਾਣਾ ਸੀ ਪਰ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ ਅਤੇ ਜਬਰੀ ਜ਼ੁਬਾਨ ਬੰਦ ਕਰਨ ਲਈ ਸੈਂਕੜੇ ਕਿਸਾਨ ਆਗੂਆਂ ਨੂੰ ਘਰਾਂ ’ਚੋਂ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਕਿ ਕਿਹਾ ਭਗਵੰਤ ਮਾਨ ਸਰਕਾਰ ਦਾ ਵਹਿਮ ਦੂਰ ਕਰਨ ਲਈ ਅਤੇ ਸਵਾਲ ਜਵਾਬ ਕਰਨ ਲਈ ਮਜੀਠਾ ਵਿਖੇ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਇਕੱਠੇ ਹੋਏ ਅਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਜਥੇਬੰਦੀ ਵਲੋਂ ਵੀ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਲਈ ਅਤੇ ਸੁਵਾਲ ਜਵਾਬ ਕਰਨ ਵਾਲੇ ਕਿਸਾਨਾ ਦੀ ਡਾਂਗ ਦੇ ਜ਼ੋਰ ’ਤੇ ਜ਼ੁਬਾਨਬੰਦੀ ਖ਼ਿਲਾਫ਼ ਪਿੰਡ ਲੌਂਗੋਵਾਲ ਅਤੇ ਵੱਖ ਵੱਖ ਬਲਾਕਾਂ ’ਚ ਇਕੱਠ ਕਰਕੇ ਨਿਖੇਧੀ ਕੀਤੀ ਗਈ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਿਹਾਅ ਨਾਂ ਕੀਤਾ ਗਿਆ ਤਾਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ ਆਉਣ ਵਾਲੇ ਤਿੱਖੇ ਸੰਘਰਸ਼ਾਂ ਨੂੰ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਜ਼ਿਲਾਂ ਆਗੂ ਕਰਨੈਲ ਸਿੰਘ ਜੱਸੇਕਾ, ਹੈਪੀ ਨਮੋਲ, ਜਸਵੀਰ ਸਿੰਘ ਮੈਦੇਵਾਸ, ਸੰਤਰਾਮ ਛਾਜਲੀ, ਹਰਦੇਵ ਕੁਲਾਰ,ਦਰਵਾਰਾ ਸਿੰਘ ਲੌਹਾਖੇੜਾ, ਕਰਮਜੀਤ ਕੌਰ ਡਿੰਡਰਾ, ਸੁਖਦੇਵ ਸਿੰਘ ਲੌਂਗੋਵਾਲ,ਸਿੰਦਰ ਸਿੰਘ ਬਡਰੁੱਖਾਂ, ਮਹਿੰਦਰ ਸਿੰਘ ਮੰਗਵਾਲ , ਗੁਰਚਰਨ ਸਿੰਘ ਬਿਗੜਵਾਲ, ਮਤਵਾਲ ਸਿੰਘ ਨਮੋਲ,ਜੱਗਰ ਸਿੰਘ ਸਾਹਪੁਰ,ਰੁਪਾ ਸਿੰਘ ਲੌਂਗੋਵਾਲ, ਬਲਜਿੰਦਰ ਸਿੰਘ ਲੌਂਗੋਵਾਲ,ਨੈਬ ਸਿੰਘ ਲੌਂਗੋਵਾਲ, ਕਰਨੈਲ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।
;
;
;
;
;
;
;
;