ਥਾਈਲੈਂਡ: ਯਾਤਰੀ ਰੇਲਗੱਡੀ ’ਤੇ ਡਿੱਗੀ ਕ੍ਰੇਨ, ਕਈ ਮੌਤਾਂ
ਬੈਂਕਾਕ, 14 ਜਨਵਰੀ- ਅੱਜ ਥਾਈਲੈਂਡ ਵਿਚ ਇਕ ਵੱਡਾ ਰੇਲ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ 22 ਲੋਕਾਂ ਦੀ ਮੌਤ ਹੋ ਗਈ ਹੈ ਤੇ 79 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਅੱਜ ਸਵੇਰੇ 9:05 ਵਜੇ ਬੈਂਕਾਕ ਤੋਂ 230 ਕਿਲੋਮੀਟਰ (143 ਮੀਲ) ਉੱਤਰ-ਪੂਰਬ ਵਿਚ ਨਾਖੋਨ ਰਤਚਾਸੀਮਾ ਸੂਬੇ ਵਿਚ ਵਾਪਰਿਆ।
ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਪੁਲ ਬਣਾਉਣ ਲਈ ਵਰਤੀ ਜਾ ਰਹੀ ਇਕ ਕਰੇਨ ਇਕ ਤੇਜ਼ ਰਫ਼ਤਾਰ ਯਾਤਰੀ ਰੇਲਗੱਡੀ 'ਤੇ ਡਿੱਗ ਗਈ, ਜਿਸ ਕਾਰਨ ਡਰਾਈਵਰ ਕੋਲੋਂ ਬ੍ਰੇਕ ਨਹੀਂ ਲੱਗੀ । ਟੱਕਰ ਤੋਂ ਬਾਅਦ ਕਰੇਨ ਦਾ ਮਲਬਾ ਰੇਲਗੱਡੀ 'ਤੇ ਡਿੱਗ ਗਿਆ, ਜਿਸ ਨਾਲ ਕਈ ਡੱਬੇ ਪਟੜੀ ਤੋਂ ਉਤਰ ਗਏ। ਪਟੜੀ ਤੋਂ ਉਤਰਨ ਕਾਰਨ ਡੱਬਿਆਂ ਵਿਚ ਅੱਗ ਲੱਗ ਗਈ।
ਅਧਿਕਾਰੀਆਂ ਦੇ ਅਨੁਸਾਰ ਰੇਲਗੱਡੀ ਵਿਚ ਜ਼ਿਆਦਾਤਰ ਯਾਤਰੀ ਸਕੂਲੀ ਵਿਦਿਆਰਥੀ ਸਨ। ਡੱਬਿਆਂ ਦੇ ਅੰਦਰ ਫਸੇ ਬਹੁਤ ਸਾਰੇ ਯਾਤਰੀਆਂ ਨੂੰ ਕੱਟਣ ਅਤੇ ਫੈਲਾਉਣ ਵਾਲੇ ਉਪਕਰਣਾਂ ਦੀ ਵਰਤੋਂ ਕਰਕੇ ਬਚਾਇਆ ਜਾ ਰਿਹਾ ਹੈ। ਟੱਕਰ ਇੰਨੀ ਭਿਆਨਕ ਸੀ ਕਿ ਰੇਲਗੱਡੀ ਦੀਆਂ ਖਿੜਕੀਆਂ ਚਕਨਾਚੂਰ ਹੋ ਗਈਆਂ।
ਹਾਦਸੇ ਤੋਂ ਕੁਝ ਮਿੰਟਾਂ ਬਾਅਦ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ। ਬਚਾਅ ਟੀਮਾਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ ਅਤੇ ਮਲਬੇ ਵਿਚ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਹੁਣ ਤੱਕ ਬਾਰਾਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਅਤੇ ਰੇਲਵੇ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕਰੇਨ ਕਿਉਂ ਡਿੱਗੀ।
ਇਸ ਹਾਦਸੇ ਵਿਚ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।
;
;
;
;
;
;
;
;
;