ਕਿਸਾਨ ਸੇਲਜ਼ ਕਾਰਪੋਰੇਸ਼ਨ ਸਟੋਰ ਦੇ ਗੁਦਾਮ 'ਚ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਭੁਲੱਰ, 13 ਜਨਵਰੀ ( ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭੋਗਪੁਰ ਰੋਡ 'ਤੇ ਸਥਿਤ ਕਿਸਾਨ ਸੇਲਜ਼ ਕਾਰਪੋਰੇਸ਼ਨ ਹਾਰਡਵੇਅਰ ਸਟੋਰ ਦੇ ਬਣੇ ਗੁਦਾਮ 'ਚ ਰਾਤ ਸਮੇਂ ਲੱਗੀ ਅੱਗ ਕਰਕੇ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਸਟੋਰ ਦੇ ਮਾਲਕ ਰਾਮ ਲੁਭਾਇਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਸਮੇਂ ਸਟੋਰ ਦੇ ਗੁਆਂਢੋ ਉਨ੍ਹਾਂ ਨੂੰ ਫੋਨ ਉਤੇ ਜਾਣਕਾਰੀ ਮਿਲੀ ਕਿ ਤੁਹਾਡੇ ਸਟੋਰ 'ਚ ਅੱਗ ਲੱਗੀ ਹੋਈ ਹੈ, ਜਦੋਂ ਅਸੀਂ ਸਟੋਰ 'ਤੇ ਜਾ ਕੇ ਵੇਖਿਆ ਤਾਂ ਭਿਆਨਕ ਅੱਗ ਲੱਗਣ ਕਰਕੇ ਸਟੋਰ 'ਚ ਖੜ੍ਹੀ ਉਨ੍ਹਾਂ ਦੀ ਬੋਲੈਨੋ ਗੱਡੀ, ਸਪਲੈਂਡਰ ਮੋਟਰਸਾਈਕਲ, ਚਾਰ ਪਾਣੀ ਵਾਲੀਆਂ ਟੈਂਕੀਆਂ ਤੇ ਅਨੇਕਾਂ ਪਾਈਪ ਸੜ ਕੇ ਸਵਾਹ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਸਾਡਾ ਲੱਗਭਗ ਸਾਡਾ 15-20 ਲੱਖ ਤੋਂ ਵੱਧ ਨੁਕਸਾਨ ਹੋ ਚੁੱਕਾ ਹੈ। ਪੁੱਛੇ ਜਾਣ 'ਤੇ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਇਸ ਦੁਰਘਟਨਾ ਦੀ ਜਾਣਕਾਰੀ ਥਾਣਾ ਭੁਲੱਥ ਪੁਲਿਸ ਨੂੰ ਦੇ ਦਿੱਤੀ ਗਈ ਹੈ।
;
;
;
;
;
;
;
;
;