ਪੁਣੇ ਤੋਂ ਬੈਂਗਲੁਰੂ ਜਾਣ ਵਾਲੀ ਅਕਾਸਾ ਏਅਰ ਦੀ ਉਡਾਣ ’ਚ ਆਈ ਤਕਨੀਕੀ ਖ਼ਰਾਬੀ
ਬੈਂਗਲੁਰੂ, 13 ਜਨਵਰੀ- ਅੱਜ ਪੁਣੇ ਤੋਂ ਬੈਂਗਲੁਰੂ ਜਾ ਰਹੀ ਅਕਾਸਾ ਏਅਰ ਦੀ ਉਡਾਣ ਵਿਚ ਤਕਨੀਕੀ ਖ਼ਰਾਬੀ ਆ ਗਈ। ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਲਗਭਗ ਢਾਈ ਘੰਟੇ ਤੱਕ ਜਹਾਜ਼ ਵਿਚ ਇੰਤਜ਼ਾਰ ਕਰਨਾ ਪਿਆ। ਜਾਣਕਾਰੀ ਅਨੁਸਾਰ ਉਡਾਣ ਪੁਣੇ ਤੋਂ ਸਵੇਰੇ 8:50 ਵਜੇ ਰਵਾਨਾ ਹੋਣੀ ਸੀ, ਜਿਸ ਦੀ ਬੋਰਡਿੰਗ ਸਵੇਰੇ 8:10 ਵਜੇ ਸ਼ੁਰੂ ਹੋਣੀ ਸੀ।
ਉਡਾਣ ਵਿਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਸਾਰੇ ਯਾਤਰੀ ਸਵਾਰ ਹੋ ਗਏ ਸਨ ਅਤੇ ਉਡਾਣ ਭਰਨ ਦੀ ਤਿਆਰੀ ਕਰ ਰਹੇ ਸਨ ਜਦੋਂ ਆਖਰੀ ਸਮੇਂ ਵਿਚ ਤਕਨੀਕੀ ਸਮੱਸਿਆ ਆ ਗਈ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ।
ਇਸ ਮਾਮਲੇ 'ਤੇ ਅਕਾਸਾ ਏਅਰ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
;
;
;
;
;
;
;
;
;