ਚੀਫ਼ ਜਸਟਿਸ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੇ ਜੱਦੀ ਪਿੰਡ ਜਾਣਗੇ ਸੂਰਿਆਕਾਂਤ
ਹਰਿਆਣਾ, 10 ਜਨਵਰੀ- ਅੱਜ (10 ਜਨਵਰੀ) ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਦੇ ਹਰਿਆਣਾ ਦੌਰੇ ਦਾ ਦੂਜਾ ਦਿਨ ਹੈ। ਉਹ ਹਾਂਸੀ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਪੇਟਵਾੜ ਜਾਣਗੇ, ਜਿਥੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਪਿੰਡ ਦੇ ਖੇਡ ਸਟੇਡੀਅਮ ਵਿਚ ਉਨ੍ਹਾਂ ਦੇ ਸਨਮਾਨ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਹ ਪਿੰਡ ਵਿਚ ਆਪਣੇ ਸਕੂਲ ਦਾ ਦੌਰਾ ਕਰਨਗੇ। ਉਹ ਹਿਸਾਰ ਵਿਚ ਆਪਣੇ ਪੁਰਾਣੇ ਕਾਲਜ, ਗੁਰੂ ਗੋਰਖਨਾਥ ਸਰਕਾਰੀ ਕਾਲਜ ਵਿਚ ਮੁੱਖ ਮਹਿਮਾਨ ਵਜੋਂ ਇਕ ਸਾਬਕਾ ਵਿਦਿਆਰਥੀਆਂ ਦੇ ਸੰਮੇਲਨ ਵਿਚ ਵੀ ਸ਼ਾਮਿਲ ਹੋਣਗੇ। ਜਨਨਾਇਕ ਜਨਤਾ ਪਾਰਟੀ ਦੇ ਸੁਪਰੀਮੋ ਡਾ. ਅਜੈ ਚੌਟਾਲਾ, ਸਾਬਕਾ ਮੰਤਰੀ ਸੰਪਤ ਸਿੰਘ ਤੋਂ ਇਲਾਵਾ ਉਨ੍ਹਾਂ ਦੇ 12 ਸਹਿਪਾਠੀ ਅਤੇ ਦੋ ਅਧਿਆਪਕ ਵੀ ਇਸ ਸਮਾਰੋਹ ਦਾ ਹਿੱਸਾ ਹੋਣਗੇ।
;
;
;
;
;
;
;