ਬੱਸ ਤੇ ਕਾਰ ਦੀ ਭਿਆਨਕ ਟੱਕਰ, ਚਾਰ ਵਿਅਕਤੀਆਂ ਦੀ ਮੌਤ
ਹਰਿਆਣਾ, ਹੁਸ਼ਿਆਰਪੁਰ, 10 ਜਨਵਰੀ (ਬਲਜਿੰਦਰ ਪਾਲ ਸਿੰਘ, ਹਰਮੇਲ ਸਿੰਘ ਖੱਖ)- ਅੱਜ ਸਵੇਰੇ ਹੁਸ਼ਿਆਰਪੁਰ ਦਸੂਹਾ ਰੋਡ ’ਤੇ ਭੂੰਗਾ ਨਜ਼ਦੀਕ ਵਾਪਰ ਬੱਸ ਕਾਰ ਦੇ ਭਿਆਨਕ ਦਰਦਨਾਕ ਸੜਕ ਹਾਦਸੇ ’ਚ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ ਮ੍ਰਿਤਕਾਂ ਦੀ ਪਛਾਣ ਪਿੰਡ ਝਲੇਟ ਵਾਸੀ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 6 ਵਜੇ ਅੱਡਾ ਦੋਸੜਕਾ (ਧੂਤ ਕਲਾਂ) ਵਿਖੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਪਿੰਡ ਚਲੇਟ (ਹਿਮਾਚਲ ਪ੍ਰਦੇਸ਼) ਤੋਂ (ਆਈ 20) ਐਚ.ਪੀ 72 ਬੀ 6869 'ਤੇ ਸਵਾਰ ਹੋ ਕੇ ਸ੍ਰੀ ਅਮ੍ਰਿਤਸਰ ਦੇ ਹਵਾਈ ਅੱਡੇ ਲਈ ਜਾ ਰਹੇ ਸਨ ਤੇ ਜਦ ਇਹ ਕਾਰ ਢੋਲਵਾਹਾ ਸਾਇਡ ਵਲੋਂ ਅੱਡਾ ਦੋਸੜਕਾ (ਚੌਂਕ) ਪਾਰ ਕਰਕੇ ਟਾਂਡਾ ਰੋਡ ਵੱਲ ਨੂੰ ਜਾ ਰਹੇ ਸਨ ਤਾਂ ਧੁੰਦ ਦੇ ਕਾਰਨ ਦਸੂਹਾ ਹੁਸ਼ਿਆਰਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪੀ.ਬੀ 06ਬੀ.ਬੀ 5365 ਦੀ ਚਪੇਟ 'ਚ ਆ ਗਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ 'ਚ ਸਵਾਰ 4 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਜਦਕਿ ਇਕ ਵਿਅਕਤੀ ਨੂੰ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹੀ ਹੁਸ਼ਿਆਰਪੁਰ ਹਸਪਤਾਲ ਭੇਜਿਆ ਗਿਆ । ਸੜਕ ਹਾਦਸੇ ਦੀ ਖਬਰ ਮਿਲਦੇ ਸਾਰ ਹੀ ਏ.ਐਸ.ਆਈ ਗੁਰਮੀਤ ਸਿੰਘ ਇੰਚਾਰਜ ਪੁਲਿਸ ਚੌਕੀ ਭੁੰਗਾ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
;
;
;
;
;
;
;