JALANDHAR WEATHER

ਕਾਂਗਰਸ ਨੇ ਮਨਰੇਗਾ ਬਚਾਓ ਸੰਗਰਾਮ ਤਹਿਤ 8 ਤੋਂ 12 ਜਨਵਰੀ ਤੱਕ ਵੱਖ-ਵੱਖ ਜਿਲ੍ਹਿਆਂ 'ਚ ਰੱਖੇ ਪ੍ਰੋਗਰਾਮ-ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ, 7 ਜਨਵਰੀ (ਰਣਜੀਤ ਸਿੰਘ ਢਿੱਲੋਂ)- ਮਨਰੇਗਾ ਨੂੰ ਖ਼ਤਮ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਚਾਲਾਂ ਖ਼ਿਲਾਫ਼ ਕਾਂਗਰਸ ਪਾਰਟੀ ਵੱਡਾ ਸੰਗਰਾਮ ਵਿੱਢਣ ਜਾ ਰਹੀ ਹੈ। ਇਸ ਸੰਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਗ੍ਰਹਿ ਸ੍ਰੀ ਮੁਕਤਸਰ ਸਾਹਿਬ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ 8 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਸਮੁੱਚੇ ਪੰਜਾਬ ਵਿਚ ਮਜ਼ਦੂਰਾਂ ਨੂੰ ਇਸ ਦੇ ਹੋ ਰਹੇ ਨੁਕਸਾਨ ਬਾਰੇ ਜਾਣੂ ਕਰਵਾਇਆ ਜਾਵੇਗਾ। ਕਾਂਗਰਸ ਪਾਰਟੀ ਨੇ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਗਰੀਬ ਮਜ਼ਦੂਰਾਂ ਦੀ ਥਾਲੀ ਤੱਕ ਰੋਟੀ ਪਹੁੰਚਾਉਣ ਲਈ ਪੱਕੇ ਰੁਜ਼ਗਾਰ ਦੀ ਗਰੰਟੀ ਤਹਿਤ ਮਨਰੇਗਾ ਲਾਗੂ ਕੀਤੀ ਸੀ, ਪਰ ਕੇਂਦਰ ਵਿਚਲੀ ਭਾਜਪਾ ਸਰਕਾਰ ਇਸ ਨੂੰ ਖਤਮ ਕਰਕੇ ਗਰੀਬਾਂ ਦੇ ਚੁੱਲਿਆਂ ਵਿਚੋਂ ਅੱਗ ਬੁਝਾਉਣ ਦਾ ਕੰਮ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਸੰਗਰਾਮ ਤਹਿਤ 8 ਜਨਵਰੀ ਨੂੰ 10 ਵਜੇ ਗੁਰਦਾਸਪੁਰ, ਦੁਪਹਿਰ 2 ਵਜੇ ਟਾਂਡਾ ਉੜਮੁੜ, 9 ਜਨਵਰੀ ਨੂੰ ਸਵੇਰੇ 10 ਵਜੇ ਬਲਾਚੌਰ ਅਤੇ ਦੁਪਹਿਰ 2 ਵਜੇ ਸਮਰਾਲਾ, ਦਸ ਜਨਵਰੀ ਨੂੰ ਸਵੇਰੇ 10 ਵਜੇ ਰਾਜਪੁਰਾ ਅਤੇ ਦੁਪਹਿਰ 2 ਵਜੇ ਸੰਗਰੂਰ, 11 ਜਨਵਰੀ ਨੂੰ ਸਵੇਰੇ 10 ਵਜੇ ਭੁੱਚੋ ਮੰਡੀ ਅਤੇ ਦੁਪਹਿਰ 2 ਵਜੇ ਬਾਘਾ ਪੁਰਾਣਾ, 12 ਜਨਵਰੀ ਨੂੰ ਸਵੇਰੇ 10 ਵਜੇ ਗੁਰੂ ਹਰਸਹਾਏ ਅਤੇ ਦੁਪਹਿਰ 2 ਵਜੇ ਤਰਨਤਾਰਨ ਵਿਖੇ ਪ੍ਰੋਗਰਾਮ ਕੀਤੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ