328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਜਥੇਦਾਰ ਨੂੰ ਬਾਦਲ ਦਲ ਦੀ ਢਾਲ ਨਹੀਂ ਬਣਨਾ ਚਾਹੀਦਾ : ਪੰਥਕ ਆਗੂ
ਅੰਮ੍ਰਿਤਸਰ, 8 ਜਨਵਰੀ (ਜਸਵੰਤ ਸਿੰਘ ਜੱਸ)- ਅੱਜ ਇੱਥੇ ਪੰਥਕ ਆਗੂਆਂ ਭਾਈ ਮੋਹਕਮ ਸਿੰਘ , ਮਨਜੀਤ ਸਿੰਘ ਭੋਮਾ , ਸਤਨਾਮ ਸਿੰਘ ਮਨਾਵਾਂ , ਭਾਈ ਮੇਜਰ ਸਿੰਘ ਸਾਬਕਾ ਪੰਜ ਪਿਆਰੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਈ ਕੁਲਵਿੰਦਰ ਸਿੰਘ ਅਰਦਾਸੀਆਂ ਨੇ ਸ਼੍ਰੋਮਣੀ ਕਮੇਟੀ ਵਲੋਂ ਨਾਮਜ਼ਦ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਨਿਮਰਤਾ ਭਰੀ ਅਪੀਲ ਕੀਤੀ ਹੈ ਕਿ ਉਹ 328 ਪਾਵਨ ਸਰੂਪਾਂ ਦੀ ਜਾਂਚ ਦੇ ਮੁੱਦੇ ਉਤੇ ਬਾਦਲ ਕਮੇਟੀ ਦੀ ਲੀਡਰਸ਼ਿਪ ਦੀ ਢਾਲ ਨਾ ਬਣਨ ਸਗੋਂ ਜੋ ਵੀ ਇਸ ਜਾਂਚ ਵਿਚ ਰੁਕਾਵਟ ਬਣਦਾ ਹੈ, ਉਸ ਨੂੰ ਅਕਾਲ ਤਖ਼ਤ ਸਾਹਿਬ ਉਤੇ ਤਲਬ ਕਰਨ।
ਉਨ੍ਹਾਂ ਕਿਹਾ ਕਿ ਹੁਣ ਇਹ ਸੱਚਾਈ ਕਿਸੇ ਦੇ ਛੁਪਾਇਆਂ ਛੁਪਣੀ ਨਹੀਂ, ਜਿਥੇ ਜਾਂਚ ਪਹੁੰਚ ਚੁੱਕੀ ਹੈ। 328 ਪਾਵਨ ਸਰੂਪਾਂ ਦੇ ਮਸਲੇ ਉਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਸਭ ਤੋਂ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਉਹ ਬਾਦਲ ਪਰਿਵਾਰ ਦੇ ਦਬਾਅ ਤੋਂ ਮੁਕਤ ਹੋ ਕੇ ਡਾਂਗ ਫੜ ਕੇ ਇਸ ਜਾਂਚ ਨੂੰ ਸਿਰੇ ਲਾ ਕੇ ਅਸਲ ਦੋਸ਼ੀ ਪੰਥ ਦੇ ਸਾਹਮਣੇ ਲੈ ਕੇ ਆਉਣ, ਭਾਵੇਂ ਉਹ ਦੋਸ਼ੀ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ।
;
;
;
;
;
;
;