JALANDHAR WEATHER

ਛੱਤੀਸਗੜ੍ਹ: 26 ਨਕਸਲੀਆਂ ਨੇ ਕੀਤਾ ਆਤਮ ਸਮਰਪਣ

ਰਾਏਪੁਰ, 7 ਜਨਵਰੀ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ 26 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ। ਆਤਮ ਸਮਰਪਣ ਕਰਨ ਵਾਲੇ ਮਾਓਵਾਦੀਆਂ ਵਿਚੋਂ 13 'ਤੇ ਕੁੱਲ 65 ਲੱਖ ਰੁਪਏ ਦਾ ਇਨਾਮ ਸੀ। ਸੁਕਮਾ ਦੇ ਪੁਲਿਸ ਸੁਪਰਡੈਂਟ ਕਿਰਨ ਚਵਾਨ ਨੇ ਕਿਹਾ ਕਿ "ਪੂਨਾ ਮਾਰਗਮ" ਪਹਿਲਕਦਮੀ ਤਹਿਤ ਆਤਮ ਸਮਰਪਣ ਕਰਨ ਵਾਲੇ ਕਾਡਰਾਂ ਵਿਚ ਸੱਤ ਔਰਤਾਂ ਸ਼ਾਮਿਲ ਸਨ। ਪੁਲਿਸ ਸੁਪਰਡੈਂਟ ਨੇ ਕਿਹਾ ਕਿ ਇਹ ਕਾਡਰ ਮਾਓਵਾਦੀਆਂ ਦੀ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ (ਪੀਐਲਜੀਏ) ਬਟਾਲੀਅਨ, ਦੱਖਣੀ ਬਸਤਰ ਡਿਵੀਜ਼ਨ, ਮਾਡ ਡਿਵੀਜ਼ਨ ਅਤੇ ਆਂਧਰਾ ਓਡੀਸ਼ਾ ਬਾਰਡਰ ਡਿਵੀਜ਼ਨ ਵਿਚ ਸਰਗਰਮ ਸਨ ਅਤੇ ਛੱਤੀਸਗੜ੍ਹ ਦੇ ਅਬੂਝਮਾੜ, ਸੁਕਮਾ ਅਤੇ ਓਡੀਸ਼ਾ ਦੇ ਸਰਹੱਦੀ ਖੇਤਰਾਂ ਵਿਚ ਕਈ ਘਟਨਾਵਾਂ ਵਿਚ ਸ਼ਾਮਿਲ ਸਨ। ਇਹ ਮਾਓਵਾਦੀ ਰਾਜ ਸਰਕਾਰ ਦੀ ਆਤਮ ਸਮਰਪਣ ਅਤੇ ਪੁਨਰਵਾਸ ਨੀਤੀ ਤੋਂ ਪ੍ਰਭਾਵਿਤ ਸਨ, ਜਿਸ ਤਹਿਤ ਉਨ੍ਹਾਂ ਨੇ ਆਤਮ ਸਮਰਪਣ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ