ਲਾਵਾਰਸ ਕੁੱਤਿਆਂ ਦੇ ਮਾਮਲੇ ’ਤੇ ਸੁਪਰੀਮ ਕੋਰਟ ’ਚ ਅੱਜ ਹੋਵੇਗੀ ਸੁਣਵਾਈ
ਨਵੀਂ ਦਿੱਲੀ, 7 ਜਨਵਰੀ- ਸੁਪਰੀਮ ਕੋਰਟ ਅੱਜ ਲਾਵਾਰਸ ਕੁੱਤਿਆਂ ਨਾਲ ਸੰਬੰਧਿਤ ਇਕ ਮਾਮਲੇ ਦੀ ਸੁਣਵਾਈ ਕਰੇਗੀ। ਇਹ ਮਾਮਲਾ ਜਸਟਿਸ ਵਿਕਰਮ ਨਾਥ, ਮਹਿਤਾ ਅਤੇ ਐਨ.ਵੀ. ਅੰਜਾਰੀਆ ਦੀ ਵਿਸ਼ੇਸ਼ ਬੈਂਚ ਦੇ ਸਾਹਮਣੇ ਸੂਚੀਬੱਧ ਹੈ। ਇਹ ਮਾਮਲਾ ਸੁਪਰੀਮ ਕੋਰਟ ਦੀ 28 ਜੁਲਾਈ, 2025 ਨੂੰ ਕੀਤੀ ਗਈ ਕਾਰਵਾਈ ਨਾਲ ਸ਼ੁਰੂ ਹੋਇਆ ਸੀ, ਜਦੋਂ ਦਿੱਲੀ ਵਿਚ ਲਾਵਾਰਸ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੀ ਬਿਮਾਰੀ ਰੇਬੀਜ਼ ਬਾਰੇ ਇਕ ਮੀਡੀਆ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਇਸ ਮਾਮਲੇ ਦੀ ਹੁਣ ਤੱਕ ਪੰਜ ਵਾਰ ਸੁਣਵਾਈ ਹੋ ਚੁੱਕੀ ਹੈ।
6 ਜਨਵਰੀ ਨੂੰ ਦੋ ਵਕੀਲਾਂ ਨੇ ਲਾਵਾਰਸ ਕੁੱਤਿਆਂ ਬਾਰੇ ਇਕ ਹੋਰ ਪਟੀਸ਼ਨ ਦਾਇਰ ਕੀਤੀ। ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਟਿੱਪਣੀ ਕੀਤੀ ਕਿ ਮਨੁੱਖੀ ਮਾਮਲਿਆਂ ਵਿਚ ਵੀ ਇੰਨੀਆਂ ਅਰਜ਼ੀਆਂ ਨਹੀਂ ਮਿਲਦੀਆਂ। ਕਈ ਪਟੀਸ਼ਨਾਂ 'ਤੇ ਅੱਜ ਸੁਣਵਾਈ ਹੋਣੀ ਹੈ ਅਤੇ ਬਾਕੀ ਸਾਰੀਆਂ ਪਟੀਸ਼ਨਾਂ ਵੀ ਇਸ ਦੌਰਾਨ ਹੀ ਸੁਣੀਆਂ ਜਾਣਗੀਆਂ।
;
;
;
;
;
;
;
;