ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਸੁਰੇਸ਼ ਕਲਮਾੜੀ ਦਾ ਦਿਹਾਂਤ
ਪੁਣੇ, 6 ਜਨਵਰੀ- ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਸੁਰੇਸ਼ ਕਲਮਾੜੀ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਕਲਮਾੜੀ ਨੂੰ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਅੱਜ ਸਵੇਰੇ ਲਗਭਗ 3:30 ਵਜੇ ਆਖਰੀ ਸਾਹ ਲਿਆ।
ਕਲਮਾੜੀ ਦੇ ਅਧਿਕਾਰਤ ਦਫ਼ਤਰ ਅਨੁਸਾਰ ਉਨ੍ਹਾਂ ਦੀ ਦੇਹ ਨੂੰ ਦੁਪਹਿਰ 2 ਵਜੇ ਤੱਕ ਏਰੰਡਵਾਨੇ ਦੇ ਕਲਮਾੜੀ ਹਾਊਸ ਵਿਚ ਰੱਖਿਆ ਜਾਵੇਗਾ। ਅੰਤਿਮ ਸੰਸਕਾਰ ਵੈਕੁੰਠ ਸ਼ਮਸ਼ਾਨਘਾਟ ਪੁਣੇ ਵਿਖੇ ਦੁਪਹਿਰ 3:30 ਵਜੇ ਕੀਤਾ ਜਾਵੇਗਾ। ਸੁਰੇਸ਼ ਸ਼ਾਮਰਾਓ ਕਲਮਾੜੀ ਦਾ ਜਨਮ 1 ਮਈ, 1944 ਨੂੰ ਹੋਇਆ ਸੀ। ਕਲਮਾੜੀ ਪੁਣੇ ਲੋਕ ਸਭਾ ਸੀਟ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਰਾਜਨੀਤੀ ਤੋਂ ਇਲਾਵਾ ਉਹ ਆਪਣੇ ਖੇਡ ਪ੍ਰਸ਼ਾਸਨ ਲਈ ਵੀ ਜਾਣੇ ਜਾਂਦੇ ਸਨ। ਉਹ ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਦੇ ਪ੍ਰਧਾਨ ਸਨ। ਉਹ 2010 ਵਿਚ ਦਿੱਲੀ ਵਿਚ ਹੋਈਆਂ ਗਲੋਬਲ ਈਵੈਂਟ ਰਾਸ਼ਟਰਮੰਡਲ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵੀ ਸਨ।
;
;
;
;
;
;
;