ਹੜ੍ਹ ਪ੍ਰਭਾਵਿਤ 50 ਦੇ ਕਰੀਬ ਕਿਸਾਨ ਹਰੀਕੇ ਹੈੱਡ ਵਰਕਸ ਦੇ ਉੱਪਰ ਭੁੱਖ ਹੜਤਾਲ ’ਤੇ ਡਟੇ
ਮੱਖੂ, (ਫਿਰੋਜ਼ਪੁਰ), 2 ਜਨਵਰੀ (ਕੁਲਵਿੰਦਰ ਸਿੰਘ ਸੰਧੂ)-ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਬੀਤੇ ਕੱਲ੍ਹ ਨਵੇਂ ਸਾਲ ਵਾਲੇ ਦਿਨ ਹਰੀਕੇ ਹੈਡ ਵਰਕਸ ’ਤੇ ਆਪਣੀਆਂ ਮੰਗਾਂ ਮਨਵਾਉਣ ਲਈ ਪੱਕੇ ਮੋਰਚੇ ਲਾ ਦਿੱਤੇ ਸਨ। ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਕਰੀਬ 50 ਹੜ੍ਹ ਪੀੜਤ ਕਿਸਾਨ ਭੁੱਖ ਹੜਤਾਲ ’ਤੇ ਬੈਠੇ ਸਨ, ਜੋ ਬਾਅਦ ਵਿਚ ਹਰੀਕੇ ਹੈਂਡ ਵਰਕਸ ਜਿਥੇ ਫਲੱਡ ਲਈ ਗੇਟ ਖੋਲੇ ਜਾਂਦੇ ਹਨ, ਉਸ ਦੇ ਉੱਪਰ ਚੜ੍ਹ ਕੇ ਬੈਠ ਗਏ ਸਨ ਅਤੇ ਸਾਰੇ ਕਿਸਾਨਾਂ ਨੇ ਰਾਤ ਉਥੇ ਹੀ ਗੁਜ਼ਾਰੀ ਅਤੇ ਅੱਜ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਧਰਨਾ ਦੂਸਰੇ ਦਿਨ ਵਿਚ ਦਾਖਲ ਹੋ ਗਿਆ ਤੇ ਧਰਨਾ ਜਾਰੀ ਹੈ। ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਐਲਾਨ ਕੀਤਾ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਉੱਪਰ ਹੀ ਬੈਠੇ ਰਹਾਂਗੇ।
;
;
;
;
;
;
;