ਹਿਮਾਚਲ ਪ੍ਰਦੇਸ਼ ਵਿਚ ਮਹਿਸੂਸ ਹੋਣੇ ਸ਼ੁਰੂ ਹੋ ਗਏ ਹਨ ਜਲਵਾਯੂ ਪਰਿਵਰਤਨ ਦੇ ਪ੍ਰਭਾਵ - ਮੁੱਖ ਮੰਤਰੀ ਸੁੱਖੂ
ਸ਼ਿਮਲਾ, 1 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, "ਸਾਨੂੰ ਵਿਗਿਆਨਕ ਅਧਿਐਨ ਕਰਨ ਦੀ ਲੋੜ ਹੈ, ਪਰ ਇਹ ਤੈਅ ਹੈ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਹਿਮਾਚਲ ਪ੍ਰਦੇਸ਼ ਵਿਚ ਮਹਿਸੂਸ ਹੋਣੇ ਸ਼ੁਰੂ ਹੋ ਗਏ ਹਨ। ਹੌਲੀ-ਹੌਲੀ, ਇਹ ਹੋਰ ਪਹਾੜੀ ਰਾਜਾਂ, ਉੱਤਰ-ਪੂਰਬੀ ਰਾਜਾਂ ਅਤੇ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰੇਗਾ। ਅਸੀਂ ਆਪਣੇ ਜੀਵਨ ਕਾਲ ਵਿਚ ਕਦੇ ਵੀ ਇੰਨੇ ਬੱਦਲ ਫਟਣ ਨਹੀਂ ਦੇਖੇ ਹਨ। ਇਹ ਵਧਦੇ ਤਾਪਮਾਨ ਕਾਰਨ ਹੋਇਆ ਹੈ। ਅਸੀਂ ਸਥਿਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਸਰੋਤ ਸੀਮਤ ਹਨ। ਅਸੀਂ 90% ਪਹਾੜੀ ਖੇਤਰ ਵਿਚ ਹਾਂ..."।
;
;
;
;
;
;
;
;