ਪ੍ਰਿਅੰਕਾ ਗਾਂਧੀ ਤੇ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਦੀ ਹੋਈ ਮੰਗਣੀ- ਸੂਤਰ
ਨਵੀਂ ਦਿੱਲੀ, 30 ਦਸੰਬਰ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਅਤੇ ਉਦਯੋਗਪਤੀ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਦੀ ਮੰਗਣੀ ਹੋ ਗਈ ਹੈ। ਇਸ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਰੇਹਾਨ ਦੀ ਮੰਗਣੀ ਅਵੀਵਾ ਬੇਗ ਨਾਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੇਗ ਪਰਿਵਾਰ ਦੀ ਪ੍ਰਿਅੰਕਾ ਗਾਂਧੀ ਅਤੇ ਰਾਬਰਟ ਵਾਡਰਾ ਨਾਲ ਲੰਬੇ ਸਮੇਂ ਤੋਂ ਪਰਿਵਾਰਕ ਸਾਂਝ ਹੈ, ਜੋ ਕਿ ਇੰਦਰਾ ਗਾਂਧੀ ਦੇ ਸਮੇਂ ਤੋਂ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਰਿਵਾਰਾਂ ਵਿਚਕਾਰ ਮੰਗਣੀ ਦੀ ਰਸਮ ਪਹਿਲਾਂ ਹੀ ਹੋ ਚੁੱਕੀ ਹੈ। ਮੰਗਣੀ ਸਮਾਰੋਹ ਵਿਚ ਸਿਰਫ਼ ਕੁਝ ਚੋਣਵੇਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਸਮਾਰੋਹ ਨੂੰ ਨਿੱਜੀ ਰੱਖਿਆ ਗਿਆ ਸੀ। ਅਵੀਵਾ ਅਤੇ ਰੇਹਾਨ ਕਈ ਸਾਲਾਂ ਤੋਂ ਇਕ ਦੂਜੇ ਦੇ ਸੰਪਰਕ ਵਿਚ ਹਨ।
ਦੱਸ ਦੇਈਏ ਕਿ ਰਾਬਰਟ ਵਾਡਰਾ ਅਤੇ ਪ੍ਰਿਯੰਕਾ ਗਾਂਧੀ ਦਾ ਪੁੱਤਰ ਰੇਹਾਨ ਇਕ ਵਿਜ਼ੂਅਲ ਕਲਾਕਾਰ ਹੈ ਅਤੇ ਵੱਖ-ਵੱਖ ਸ਼ਹਿਰਾਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਰੇਹਾਨ ਨੇ ਆਪਣੀ ਸਕੂਲੀ ਪੜ੍ਹਾਈ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ ਪੂਰੀ ਕੀਤੀ ਅਤੇ ਫਿਰ ਅੱਗੇ ਦੀ ਸਿੱਖਿਆ ਪ੍ਰਾਪਤ ਕਰਨ ਲਈ ਲੰਡਨ ਚਲਾ ਗਿਆ।
ਅਵੀਵਾ ਬੇਗ ਦਿੱਲੀ ਦੀ ਰਹਿਣ ਵਾਲੀ ਹੈ। ਉਸ ਨੇ ਦਿੱਲੀ ਦੇ ਮਸ਼ਹੂਰ ਮਾਡਰਨ ਸਕੂਲ ਵਿਚ ਪੜ੍ਹਾਈ ਕੀਤੀ। ਫਿਰ ਉਸਨੇ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਤੋਂ ਪੱਤਰਕਾਰੀ ਦੀ ਪੜ੍ਹਾਈ ਕੀਤੀ। ਅਵੀਵਾ ਪੇਸ਼ੇ ਤੋਂ ਇਕ ਫੋਟੋਗ੍ਰਾਫਰ ਅਤੇ ਨਿਰਮਾਤਾ ਹੈ। ਉਹ ਇਕ ਰਾਸ਼ਟਰੀ ਪੱਧਰ ਦੀ ਫੁੱਟਬਾਲ ਖਿਡਾਰਨ ਵੀ ਰਹਿ ਚੁੱਕੀ ਹੈ।
;
;
;
;
;
;
;
;