JALANDHAR WEATHER

ਘਰ ’ਚੋਂ ਕਈ ਤੋਲੇ ਸੋਨਾ, ਚਾਂਦੀ ਦੇ ਗਹਿਣਿਆਂ ਸਮੇਤ ਹਜ਼ਾਰਾਂ ਰੁਪਏ ਚੋਰੀ

ਭਵਾਨੀਗੜ੍ਹ (ਸੰਗਰੂਰ), 28 ਦਸੰਬਰ (ਲਖਵਿੰਦਰ ਪਾਲ ਗਰਗ) – ਸਥਾਨਕ ਗੁਰੂ ਨਾਨਕ ਨਗਰ ਦੇ ਵਾਰਡ ਨੰਬਰ 10 ਵਿਖੇ ਇਕ ਘਰ ’ਚੋਂ 25 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ, ਅੱਧਾ ਕਿਲੋਂ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 50 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਿਸ ਨੂੰ ਅਵਤਾਰ ਸਿੰਘ ਪੁੱਤਰ ਅਜੀਤ ਸਿੰਘ ਨੇ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਘਰੇਲੂ ਝਗੜੇ ਕਾਰਨ ਉਸ ਦਾ ਘਰਵਾਲੀ ਨਾਲ ਅਦਾਲਤ ’ਚ ਕੇਸ ਚੱਲ ਰਿਹਾ ਹੈ ਜਿਸ ਕਾਰਨ ਉਹ ਇੱਕਲਾ ਹੀ ਆਪਣੇ ਘਰ ’ਚ ਰਹਿੰਦਾ ਹੈ। ਬੀਤੇ ਦਿਨੀ ਉਹ ਕਿਸੇ ਕੰਮ ਤੋਂ ਵਾਪਸ ਆ ਕੇ ਜੋਗਿੰਦਰ ਬਸਤੀ ਵਿਖੇ ਕਿਸੇ ਜਾਣਕਾਰ ਦੇ ਘਰ ਰਹਿ ਗਿਆ ਸੀ। ਜਿਥੇ ਉਸ ਦੇ ਘਰ ਕੰਮ ਕਰਨ ਵਾਲੀ ਔਰਤ ਵੀ ਆ ਗਈ ਤਾਂ ਉਸ ਨੇ ਉਸ ਔਰਤ ਨੂੰ ਕਿਹਾ ਕਿ ਉਹ ਆਪਣੇ ਘਰ ਨਹੀਂ ਜਾਵੇਗਾ, ਜਿਸ ਲਈ ਤੁਸੀਂ ਉਸ ਦੇ ਘਰ ਨੂੰ ਜਿੰਦਰੇ ਲਾ ਆਓ। ਅਗਲੇ ਦਿਨ ਜਦੋਂ ਉਹ ਸ਼ਾਮ ਨੂੰ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੇ ਆਪਣੇ ਘਰ ਕੰਮ ਕਰਦੀ ਔਰਤ ਨੂੰ ਘਰ ਦੇ ਜਿੰਦਰੇ ਖੋਲ੍ਹਣ ਦੇ ਲਈ ਫ਼ੋਨ ਕੀਤਾ। ਜਦੋਂ ਉਹ ਆਪਣੇ ਘਰ ਪਹੁੰਚਿਆਂ ਤਾਂ ਕੰਮ ਕਰਨ ਵਾਲੀ ਔਰਤ ਨੇ ਉਸ ਨੂੰ ਦੱਸਿਆ ਕਿ ਘਰ ਦਾ ਕੁਝ ਸਮਾਨ ਇਧਰ-ਉੱਧਰ ਖਿੱਲਰਿਆਂ ਹੋਇਆ ਹੈ। ਉਸ ਨੇ ਘਰ ਵਿਚ ਪਏ ਗਹਿਣੇ ਅਤੇ ਨਕਦੀ ਨੂੰ ਚੈੱਕ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਕਿਸੇ ਨੇ ਘਰ ’ਚ ਪਈ ਪੇਟੀ ਵਿਚੋਂ ਸੋਨੇ, ਚਾਂਦੀ ਦੇ ਗਹਿਣੇ ਜਿੰਨ੍ਹਾਂ ’ਚ ਸੋਨੇ ਦਾ ਹਾਰ, ਕਾਂਟੇ, ਟਿੱਕਾ, 5-6 ਛਾਪਾ, ਕੜੇ ਜੋ ਕਿ 25 ਤੋਲਿਆ ਦੇ ਕਰੀਬ ਸੀ, ਚਾਂਦੀ ਦੇ ਗਹਿਣਿਆਂ ’ਚ ਪੰਜੇਬਾ, ਕੰਗਣ, ਸਿੱਕੇ ਜੋ ਕਿ ਅੱਧਾ ਕਿੱਲੋਂ ਦੇ ਕਰੀਬ ਸੀ ਇਸ ਤੋਂ ਇਲਾਵਾ ਘਰ ’ਚ ਪਈ 50 ਹਜ਼ਾਰ ਦੇ ਕਰੀਬ ਦੀ ਨਕਦੀ ਗਾਇਬ ਸੀ। ਇਸ ਦੀ ਸ਼ਿਕਾਇਤ ਉਸ ਨੇ ਸਥਾਨਕ ਪੁਲਿਸ ਕੋਲ ਕੀਤੀ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਹੋਏ ਨਾ-ਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁੱਖੀ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ.ਕੈਮਰਿਆਂ ਦੀ ਰਿਕਾਰਡਿੰਗ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ