JALANDHAR WEATHER

ਅੰਕੁਸ਼ ਜਾਧਵ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 'ਚ 10 ਮੀਟਰ ਏਅਰ ਰਾਈਫਲ ਵਿਚ ਸੋਨ ਤਗਮਾ ਜਿੱਤਿਆ

ਭੋਪਾਲ , 21 ਦਸੰਬਰ - ਨੇਵੀ ਨਿਸ਼ਾਨੇਬਾਜ਼ ਕਿਰਨ ਅੰਕੁਸ਼ ਜਾਧਵ ਨੇ ਐਮ.ਪੀ. ਸਟੇਟ ਸ਼ੂਟਿੰਗ ਅਕੈਡਮੀ ਵਿਚ ਚੱਲ ਰਹੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ 10 ਮੀਟਰ ਏਅਰ ਰਾਈਫਲ ਪੁਰਸ਼ ਫਾਈਨਲ ਵਿਚ ਸੋਨ ਤਗਮਾ ਜਿੱਤਿਆ ।

ਜਾਧਵ ਨੇ ਫਾਈਨਲ ਵਿਚ 252.1 ਦੇ ਸਕੋਰ ਨਾਲ ਸਿਖਰ 'ਤੇ ਰਹੇ, ਉਲੰਪੀਅਨ ਅਰਜੁਨ ਬਾਬੂਟਾ ਨੂੰ ਪਛਾੜ ਦਿੱਤਾ, ਜਿਸ ਨੇ 251.4 ਦੇ ਨਾਲ ਚਾਂਦੀ ਦਾ ਮੈਡਲ ਜਿੱਤਿਆ । ਮੌਜੂਦਾ ਰਾਸ਼ਟਰੀ ਚੈਂਪੀਅਨ ਐਸ਼ਵਰੀ ਪ੍ਰਤਾਪ ਸਿੰਘ ਤੋਮਰ ਨੇ 229.8 ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ। 10 ਮੀਟਰ ਏਅਰ ਰਾਈਫਲ ਪੁਰਸ਼ ਜੂਨੀਅਰ ਫਾਈਨਲ ਵਿਚ, ਗੁਜਰਾਤ ਦੇ ਮੁਹੰਮਦ ਮੁਰਤਜ਼ਾ ਵਾਨੀਆ ਨੇ 254.3 ਦੇ ਨਾਲ ਸੋਨ ਤਗਮਾ ਹਾਸਿਲ ਕਰਨ ਲਈ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ, ਜਦੋਂ ਕਿ ਪੱਛਮੀ ਬੰਗਾਲ ਦੇ ਅਭਿਨਵ ਸ਼ਾਅ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਓਂਕਾਰ ਵਿਕਾਸ ਵਾਘਾਮਾਰੇ ਤੀਜੇ ਸਥਾਨ 'ਤੇ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ