JALANDHAR WEATHER

ਪੀ.ਜੀ.ਆਈ. ਚੰਡੀਗੜ੍ਹ ’ਚ 1.14 ਕਰੋੜ ਦੇ ਗਰਾਂਟ ਘਪਲੇ ਦੀ ਪਰਤ ਖੁੱਲੀ, ਸੀ.ਬੀ.ਆਈ. ਨੇ ਮਾਮਲਾ ਕੀਤਾ ਦਰਜ

ਚੰਡੀਗੜ੍ਹ, 20 ਦਸੰਬਰ (ਕਪਿਲ ਵਧਵਾ)-ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਦੇ ਪ੍ਰਾਈਵੇਟ ਗਰਾਂਟ ਸੈੱਲ ਵਿਚ ਗਰੀਬ ਮਰੀਜ਼ਾਂ ਲਈ ਆਈ ਸਰਕਾਰੀ ਰਕਮ ਦੇ ਵੱਡੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਸੀ.ਬੀ.ਆਈ. ਏ.ਸੀ.ਬੀ. ਚੰਡੀਗੜ੍ਹ ਨੇ ਲਗਭਗ 1.14 ਕਰੋੜ ਰੁਪਏ ਦੀ ਰਕਮ ਦੀ ਹੇਰਾਫੇਰੀ ਦੇ ਦੋਸ਼ਾਂ ਹੇਠ ਇਕ ਨਿਯਮਤ ਕੇਸ ਦਰਜ ਕੀਤਾ ਹੈ।

ਜਿਸ ਵਿਚ ਸੇਵਾਮੁਕਤ ਪ੍ਰਬੰਧਕੀ ਸਹਾਇਕ ਧਰਮ ਚੰਦ ਨਾਲ ਪੰਜ ਕੱਚੇ ਮੁਲਾਜ਼ਮਾਂ ਸਮੇਤ ਕਰੀਬ 9 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਸੀ.ਬੀ.ਆਈ. ਮੁਤਾਬਕ ਸਾਲ 2020 ਤੋਂ 2024 ਦਰਮਿਆਨ ਪੀ.ਜੀ.ਆਈ. ਦੇ ਕੁਝ ਅਧਿਕਾਰੀਆਂ ਤੇ ਠੇਕੇਦਾਰ ਕਰਮਚਾਰੀਆਂ ਨੇ ਨਿੱਜੀ ਵਿਅਕਤੀਆਂ ਅਤੇ ਦਵਾਈ ਫਰਮਾਂ ਨਾਲ ਮਿਲ ਕੇ ਜਾਲਸਾਜ਼ੀ ਕੀਤੀ। ਜਾਂਚ ਵਿਚ ਸਾਹਮਣੇ ਆਇਆ ਕਿ ਮਰੀਜ਼ਾਂ ਦੀਆਂ ਫਾਈਲਾਂ ਮਿਟਾਈਆਂ ਗਈਆਂ, ਨਕਲੀ ਡਿਪੈਂਡੈਂਟ ਦਰਸਾ ਕੇ ਰਕਮ ਨਿੱਜੀ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਗਈ ਅਤੇ ਮਰਨ ਤੋਂ ਬਾਅਦ ਵੀ ਦਵਾਈਆਂ ਦੇ ਬਿੱਲ ਪਾਸ ਕਰਵਾਏ ਗਏ।

ਇਸ ਮਾਮਲੇ ਵਿਚ ਪੀ.ਜੀ.ਆਈ. ਦੇ ਸਾਬਕਾ ਤੇ ਮੌਜੂਦਾ ਕਰਮਚਾਰੀਆਂ ਸਮੇਤ ਫੋਟੋਕਾਪੀ ਦੁਕਾਨ ਦੇ ਮਾਲਕ ਅਤੇ ਕੁਝ ਦਵਾਈ ਸਪਲਾਇਰਾਂ ਦੇ ਨਾਮ ਸ਼ਾਮਿਲ ਹਨ। ਸੀ.ਬੀ.ਆਈ. ਨੇ ਆਈ. ਪੀ. ਸੀ. ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ