ਪਟਵਾਰੀ ਰਿਸ਼ਵਤ ਲੈਂਦੇ ਵਿਜੀਲੈਂਸ ਟੀਮ ਵਲੋਂ ਰੰਗੇ ਹੱਥੀਂ ਕਾਬੂ
ਦਸੂਹਾ, 19 ਦਸੰਬਰ (ਕੌਸ਼ਲ)- ਤਹਿਸੀਲ ਦਸੂਹਾ ਵਿਖੇ ਇਕ ਪਟਵਾਰੀ ਰਾਮ ਸਿੰਘ ਨਿਵਾਸੀ ਵਰਿੰਗਲੀ ਬਡਲਾ ਨੂੰ ਵਿਜੀਲੈਂਸ ਵਲੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਹੁਸ਼ਿਆਰਪੁਰ ਦੇ ਡੀ.ਐੱਸ.ਪੀ. ਮਨਦੀਪ ਸਿੰਘ ਦੁਆਰਾ ਆਪਣੀ ਟੀਮ ਸਮੇਤ ਉਸ ਨੂੰ 8000 ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਗਿਆ।
ਜਾਣਕਾਰੀ ਅਨੁਸਾਰ ਇਕ ਵਿਅਕਤੀ ਰੋਹਿਤ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਭਵਾਨੀ ਨਗਰ ਹੁਸ਼ਿਆਰਪੁਰ, ਜਿਸ ਦੀ ਵਿਰਾਸਤੀ ਜ਼ਮੀਨ ਬਡਲਾ ਵਿਖੇ ਸੀ। ਉਸ ਦਾ ਵਿਰਾਸਤੀ ਇੰਤਕਾਲ ਕਰਨ ਲਈ ਇਸ ਪਟਵਾਰੀ ਨੇ ਉਸ ਤੋਂ ਰਿਸ਼ਵਤ ਮੰਗੀ ਸੀ। ਇਸ ਤੇ ਕਾਰਵਾਈ ਕਰਦਿਆਂ ਪਟਵਾਰੀ ਰਾਮ ਸਿੰਘ ਨੂੰ ਵਿਜੀਲੈਂਸ ਟੀਮ ਨੇ ਗ੍ਰਿਫਤਾਰ ਕਰ ਲਿਆ।
;
;
;
;
;
;
;
;