JALANDHAR WEATHER

ਭਾਰਤ ਦੇ ਆਖਰੀ ਪਿੰਡ ਦਾਉਕੇ ਤੋਂ ਅਕਾਲੀ ਦਲ ਦਾ ਉਮੀਦਵਾਰ 915 ਵੋਟਾਂ ਨਾਲ ਜੇਤੂ

ਅਟਾਰੀ ਸਰਹੱਦ, ਅੰਮ੍ਰਿਤਸਰ 17 ਦਸੰਬਰ-(ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ)-ਪੰਜਾਬ ਅੰਦਰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਵਿਧਾਨ ਸਭਾ ਅਟਾਰੀ ਤੋਂ ਹੁਣ ਤੱਕ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਗੁਲਜਾਰ ਸਿੰਘ ਰਣੀਕੇ ਦੀ ਅਗਵਾਈ ਵਿੱਚ ਆਪਣੀਆਂ ਜਿੱਤਾਂ ਹਾਸਲ ਕਰ ਚੁੱਕੇ ਹਨ। ਇੱਥੇ ਦੱਸਣ ਯੋਗ ਹੈ ਕਿ ਭਾਰਤ ਦੇ ਆਖਰੀ ਸਰਹੱਦੀ ਪਿੰਡ ਦਾਉਕੇ ਜੋ ਕਿ ਅੱਧਾ ਪਿੰਡ ਪਾਕਿਸਤਾਨ ਵਾਲੇ ਪਾਸੇ ਤੇ ਅੱਧਾ ਭਾਰਤ ਵਾਲੇ ਪਾਸੇ ਵਸਿਆ ਹੋਇਆ ਹੈ ਉਥੋਂ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਹਰਪਾਲ ਸਿੰਘ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ 915 ਵੋਟਾਂ ਦੀ ਹੁਣ ਤੱਕ ਲੀਡ ਲੈ ਕੇ ਜਿੱਤ ਹਾਸਿਲ ਕੀਤੀ ਗਈ ਹਰਪਾਲ ਸਿੰਘ ਦਾਓਕੇ, ਬਾਊ ਦਾਓਕੇ ਤੇ ਬਾਕੀ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਵੱਲੋਂ ਸਿਰਪਾਓ ਤੇ ਫੁੱਲਾਂ ਦੇ ਸੇਹਰਿਆਂ ਦੇ ਹਾਰ ਪਾ ਕੇ ਲਗਾਤਾਰ ਜਿੱਤ ਹਾਸਿਲ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਸਨਮਾਨਿਤ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ