ਆਵਲਾ ਪਰਿਵਾਰ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਪਿਛਲੇ 24 ਘੰਟਿਆਂ ਤੋਂ ਲਗਾਤਾਰ ਜਾਂਚ ਜਾਰੀ
ਗੁਰੂ ਹਰ ਸਹਾਏ, (ਫਿਰੋਜ਼ਪੁਰ), 16 ਦਸੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਵੱਡੇ ਘਰਾਣੇ ਆਵਲਾ ਪਰਿਵਾਰ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਪਿਛਲੇ 24 ਘੰਟੇ ਤੋਂ ਲਗਾਤਾਰ ਜਾਂਚ ਜਾਰੀ ਰੱਖੀ ਹੋਈ ਹੈ। ਬੀਤੇ ਕੱਲ੍ਹ ਤੜਕਸਾਰ ਛਾਪੇਮਾਰੀ ਕੀਤੀ ਗਈ ਸੀ, ਜੋ ਪੂਰਾ ਦਿਨ ਅਤੇ ਪੂਰੀ ਰਾਤ ਭਰ ਤੋਂ ਜਾਰੀ ਹੈ। ਅਧਿਕਾਰੀ 7 ਤੋਂ 8 ਵੱਡੀਆਂ ਗੱਡੀਆਂ ਵਿਚ ਆਏ ਸਨ, ਜੋ ਰਾਤ ਭਰ ਤੋਂ ਇਥੇ ਹੀ ਠਹਿਰੇ ਹੋਏ ਹਨ।
ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਕੋਠੀ ’ਚ ਅਚਨਚੇਤ ਇਨਕਮ ਟੈਕਸ ਦੀ ਛਾਪੇਮਾਰੀ ਨਾਲ ਜਿਥੇ ਸਿਆਸੀ ਹਲਚਲ ਵਧ ਗਈ ਹੈ। ਕਈ ਤਰ੍ਹਾਂ ਦੀਆਂ ਚਰਚਾਵਾਂ ਚਲ ਰਹੀਆਂ ਹਨ। ਫਿਲਹਾਲ ਪੁਛਗਿੱਛ ਜਾਰੀ ਹੈ ਅਤੇ ਲੋਕਾਂ ਦੀਆਂ ਨਜ਼ਰਾਂ ਇਸ ’ਤੇ ਲੱਗੀਆਂ ਹੋਈਆਂ ਹਨ। ਰਮਿੰਦਰ ਸਿੰਘ ਆਵਲਾ ਕਾਂਗਰਸ ਦੀ ਟਿਕਟ ’ਤੇ ਹਲਕਾ ਜਲਾਲਾਬਾਦ ਦੀ ਜ਼ਿਮਨੀ ਚੋਣ ’ਚ 2019 ਵਿਚ ਵਿਧਾਇਕ ਬਣੇ ਸਨ। ਉਸ ਤੋਂ ਬਾਅਦ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਰਮਿੰਦਰ ਸਿੰਘ ਆਵਲਾ ਨੇ ਜਲਾਲਾਬਾਦ, ਗੁਰੂ ਹਰ ਸਹਾਏ ਹਲਕੇ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਸੀ ਪਰ ਕਿਸੇ ਵੀ ਪਾਰਟੀ ਨੇ ਟਿਕਟ ਨਹੀਂ ਦਿੱਤੀ। ਇਸੇ ਤਰ੍ਹਾਂ ਸਾਲ 2024 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਸਰਗਰਮ ਸਨ ਪਰ ਉਹਨਾਂ ਨੂੰ ਕਿਸੇ ਵੀ ਪਾਰਟੀ ਨੇ ਚੋਣਾਂ ਲੜਨ ਲਈ ਟਿਕਟ ਨਹੀਂ ਦਿੱਤੀ।
;
;
;
;
;
;
;
;
;