ਕਰਿਆਨੇ ਦੀ ਦੁਕਾਨ ’ਤੇ ਚੱਲੀ ਗੋਲੀ
ਬਟਾਲਾ, 16 ਦਸੰਬਰ (ਸਤਿੰਦਰ ਸਿੰਘ)- ਬਟਾਲਾ ਦੇ ਸੰਘਣੀ ਆਬਾਦੀ ਵਾਲੇ ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਰਕੇਸ਼ ਕੁਮਾਰ ਐਂਡ ਸੰਨਜ਼ ਕਰਿਆਨਾ ਸਟੋਰ ’ਤੇ ਅਣ-ਪਛਾਤਾ ਨੌਜਵਾਨ ਗੋਲੀ ਚਲਾ ਕੇ ਦੌੜ ਗਿਆ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਸਵੇਰੇ ਅਜੇ ਦੁਕਾਨ ਖੋਲੀ ਹੀ ਸੀ ਕਿ ਇਕ ਨੌਜਵਾਨ, ਜੋ ਕਿ ਛੋਟੀ ਜਿਹੀ ਉਮਰ ਦਾ ਲੱਗਦਾ ਸੀ, ਗੋਲੀ ਚਲਾ ਕੇ ਦੌੜ ਗਿਆ। ਇਸ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਤਾਂ ਨਹੀਂ ਹੋਇਆ, ਪ੍ਰੰਤੂ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੂੰ 30 ਲੱਖ ਰੁਪਏ ਦੀ ਫਿਰੌਤੀ ਦੀ ਕਾਲ ਆਈ ਸੀ, ਜਿਸ ਬਾਰੇ ਐਸ.ਐਸ.ਪੀ. ਬਟਾਲਾ ਨੂੰ ਸੂਚਿਤ ਵੀ ਕਰ ਦਿੱਤਾ ਸੀ। ਪੁਲਿਸ ਨੇ ਕੋਈ ਸੰਜੀਦਾ ਕਦਮ ਨਹੀਂ ਚੁੱਕਿਆ। ਇਸ ਦੌਰਾਨ ਡੇਰਾ ਰੋਡ ਦੇ ਦੁਕਾਨਦਾਰਾਂ ਨੇ ਤੁਰੰਤ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਮੌਕੇ 'ਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵੀ ਪਹੁੰਚ ਗਏ। ਪੁਲਿਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ।
;
;
;
;
;
;
;
;
;