12 ਘੰਟੇ ਬੀਤ ਜਾਣ ਤੋਂ ਬਾਦ ਵੀ ਇਨਕਮ ਟੈਕਸ ਦੇ ਅਧਿਕਾਰੀ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਘਰ ਦੀ ਕਰ ਰਹੇ ਹਨ ਜਾਂਚ
ਗੁਰੂ ਹਰ ਸਹਾਏ, 15 ਦਸੰਬਰ - (ਕਪਿਲ ਕੰਧਾਰੀ) - ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਪ੍ਰਸਿੱਧ ਉਦਯੋਗਪਤੀ ਰਮਿੰਦਰ ਸਿੰਘ ਆਵਲਾ ਦੇ ਗੁਰੂ ਹਰ ਸਹਾਏ ਵਿਖੇ ਬਣੇ ਘਰ ਅਤੇ ਫੈਕਟਰੀ ਵਿਚ ਤੜਕਸਾਰ ਕਰੀਬ 6 ਵਜੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ।
ਇਨਕਮ ਟੈਕਸ ਦੇ ਕਈ ਅਧਿਕਾਰੀ ਹਰਿਆਣਾ ਨੰਬਰ ਅਤੇ ਦਿੱਲੀ ਨੰਬਰ ਗੱਡੀਆਂ ’ਤੇ ਸਵੇਰੇ ਕਰੀਬ 6 ਵਜੇ ਆਏ ਅਤੇ ਕੋਠੀ ਅੰਦਰ ਚਲੇ ਗਏ ਅਤੇ ਗੇਟ ਨੂੰ ਅੰਦਰੋਂ ਬੰਦ ਕਰ ਦਿੱਤਾ ਗਿਆ। ਨਾ ਕਿਸੇ ਨੂੰ ਬਾਹਰੋਂ ਅੰਦਰ ਜਾਣ ਦਿੱਤਾ ਗਿਆ ਅਤੇ ਨਾ ਹੀ ਕਿਸੇ ਅੰਦਰੋਂ ਬਾਹਰ ਆਉਣ ਦਿੱਤਾ ਗਿਆ। ਇਸ ਰੇਡ ਤੋਂ ਕਰੀਬ 9 ਘੰਟੇ ਬਾਦ ਦੁਪਹਿਰ ਕਰੀਬ 3 ਵਜੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਆਪਣੇ ਘਰ ਗੁਰੂ ਹਰ ਸਹਾਏ ਵਿਖੇ ਪਹੁੰਚੇ। ਉਦੋਂ ਤੋਂ ਲੈ ਕੇ ਹੁਣ ਤੱਕ ਇਨਕਮ ਟੈਕਸ ਦੇ ਅਧਿਕਾਰੀਆ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
;
;
;
;
;
;
;
;