ਕੈਪਟਨ ਅਮਰਿੰਦਰ ਸਿੰਘ ਸਿਰਫ਼ ਭਾਜਪਾ ਵਿਚ ਹੀ ਰਹਿਣਗੇ - ਪ੍ਰਨੀਤ ਕੌਰ
ਪਟਿਆਲਾ, 15 ਦਸੰਬਰ - ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦਾ ਕਹਿਣਾ ਹੈ, "...ਕੈਪਟਨ ਅਮਰਿੰਦਰ ਸਿੰਘ ਸਿਰਫ਼ ਭਾਜਪਾ ਵਿਚ ਹੀ ਰਹਿਣਗੇ। ਉਨ੍ਹਾਂ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ..."।
ਅਕਾਲੀ ਦਲ ਭਾਜਪਾ ਦੇ ਗੱਠਜੋੜ ਦੇ ਉੱਪਰ ਵੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦੁਆਰਾ ਆਪਣਾ ਪੱਖ ਪੇਸ਼ ਕੀਤਾ ਗਿਆ ਹੈ। ਅਤੇ ਉਸ ਨੂੰ ਮੰਨਣਾ ਨਾ ਮੰਨਣਾ ਹਾਈ ਕਮਾਂਡ ਦੇ ਹੱਥ ਦੇ ਵਿਚ ਹੈ ਪਰ ਉਨ੍ਹਾਂ ਕਿਹਾ ਕਿ ਜੇਕਰ ਦੋਨਾਂ ਪਾਰਟੀਆਂ ਦੇ ਸਾਂਝੇ ਮੁੱਦਿਆਂ ਦੇ ਉੱਪਰ ਕੋਈ ਇਕ ਸੁਰਤਾ ਬਣਦੀ ਹੈ ਤਾਂ ਇਸ ਉੱਪਰ ਹਾਈ ਕਮਾਂਡ ਦੇ ਦੁਆਰਾ ਵਿਚਾਰ ਕੀਤਾ ਜਾ ਸਕਦਾ ਹੈ।
;
;
;
;
;
;
;
;