JALANDHAR WEATHER

ਗੋਆ ਨਾਈਟ ਕਲੱਬ ਅੱਗ: ਥਾਈਲੈਂਡ ਵਿਚ ਲੂਥਰਾ ਭਰਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ- ਮੁੱਖ ਮੰਤਰੀ ਸਾਵੰਤ

ਪਣਜੀ, 11 ਦਸੰਬਰ (ਏਐਨਆਈ): ਗੋਆ ਦੇ ਬਿਰਚ ਹੋਟਲ ਵਿਚ ਭਿਆਨਕ ਅੱਗ ਲੱਗਣ ਦੇ ਸੰਬੰਧ ਵਿਚ ਲੋੜੀਂਦੇ ਲੂਥਰਾ ਭਰਾਵਾਂ - ਗੌਰਵ ਲੂਥਰਾ ਅਤੇ ਸੌਰਭ ਲੂਥਰਾ ਨੂੰ ਥਾਈਲੈਂਡ ਵਿਚ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਮੁੜ ਦੁਹਰਾਇਆ ਕਿ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਇਸ ਦੁਖਾਂਤ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ 25 ਲੋਕਾਂ ਲਈ ਇਨਸਾਫ਼ ਪ੍ਰਾਪਤ ਕਰਨ ਲਈ ਵਚਨਬੱਧ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਗੋਆ ਪੁਲਿਸ ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀਆਂ ਟੀਮਾਂ ਮੁਲਜ਼ਮਾਂ ਨੂੰ ਭਾਰਤ ਭੇਜਣ ਲਈ ਥਾਈਲੈਂਡ ਜਾਣਗੀਆਂ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਮੁੱਖ ਮੰਤਰੀ ਸਾਵੰਤ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਗੋਆ ਲਿਆਵਾਂਗੇ। ਗੋਆ ਪੁਲਿਸ ਅਤੇ ਸੀ.ਬੀ.ਆਈ. ਦੀਆਂ ਟੀਮਾਂ ਉੱਥੇ (ਥਾਈਲੈਂਡ) ਜਾਣਗੀਆਂ। 2 ਮੁਅੱਤਲ ਮਹਿਲਾ ਸਰਕਾਰੀ ਅਧਿਕਾਰੀ ਜਾਂਚ ਵਿਚ ਸਹਿਯੋਗ ਕਰ ਰਹੀਆਂ ਹਨ, ਜਦੋਂ ਕਿ ਇਕ ਨਹੀਂ ਕਰ ਰਹੀ। ਇਹ ਯਕੀਨੀ ਬਣਾਉਣ ਲਈ ਕਿ ਅਜਿਹਾ ਹਾਦਸਾ ਦੁਬਾਰਾ ਨਾ ਵਾਪਰੇ, ਸਾਡੀ ਇਨਫੋਰਸਮੈਂਟ ਟੀਮ, ਜਿਸ ਵਿਚ ਸੀਨੀਅਰ ਅਧਿਕਾਰੀ, ਫਾਇਰ ਸੇਫਟੀ ਅਫਸਰ ਅਤੇ ਇਮਾਰਤ ਨਿਰਮਾਣ ਅਧਿਕਾਰੀ ਸ਼ਾਮਿਲ ਹਨ, ਵੱਖ-ਵੱਖ ਕਲੱਬਾਂ ਅਤੇ ਰੈਸਟੋਰੈਂਟਾਂ ਦਾ ਦੌਰਾ ਕਰ ਰਹੇ ਹਨ । ਜਿਨ੍ਹਾਂ ਕਲੱਬਾਂ ਵਿਚ ਗੰਭੀਰ ਉਲੰਘਣਾਵਾਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ