JALANDHAR WEATHER

ਬੱਚੀ ਦੇ ਅਗਵਾ ਤੇ ਕਤਲ ਮਾਮਲੇ 'ਚ ਭੱਜਣ ਸਮੇਂ ਦੋਸ਼ੀ ਨੂੰ ਕਾਬੂ ਕੀਤਾ

ਸ੍ਰੀ ਮੁਕਤਸਰ ਸਾਹਿਬ 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਵਿਚੋਂ ਮਜ਼ਦੂਰ ਪਰਿਵਾਰ ਦੀ 9 ਸਾਲਾਂ ਦੀ ਲੜਕੀ ਦੇ ਗੁੰਮ ਹੋ ਜਾਣ ਦੀ ਸੂਚਨਾ 5 ਦਸੰਬਰ ਨੂੰ ਪੁਲਿਸ ਨੂੰ ਮਿਲੀ। ਜਦੋਂ ਪੁਲਿਸ ਨੇ ਵੱਖ-ਵੱਖ ਟੀਮਾਂ ਤਿਆਰ ਕਰਕੇ ਬੱਚੀ ਦੀ ਤਲਾਸ਼ ਤੇਜ਼ੀ ਨਾਲ ਸ਼ੁਰੂ ਕੀਤੀ ਤਾਂ 6 ਦਸੰਬਰ ਨੂੰ ਨਾਬਾਲਗ ਬੱਚੀ ਦੀ ਲਾਸ਼ ਮਿਲੀ। ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਮੌਕੇ ਉਤੇ ਐਫ.ਐਸ.ਐਲ. ਦੀ ਟੀਮ ਨੂੰ ਬੁਲਾ ਕੇ ਜਾਂਚ ਕਰਕੇ ਮ੍ਰਿਤਕ ਦੇਹ ਨੂੰ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਾਇਆ ਗਿਆ। ਜਿਸ ਮਗਰੋਂ ਦੋਸ਼ੀ ਦੀ ਗ੍ਰਿਫਤਾਰੀ ਲਈ ਟੀਮਾਂ ਬਣਾ ਕੇ ਸਰਚ ਸ਼ੁਰੂ ਕੀਤੀ। ਗੁਪਤ ਜਾਣਕਾਰੀਆਂ ਦੇ ਆਧਾਰ ਤੇ ਕੁਝ ਹੀ ਘੰਟਿਆਂ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਦੋਸ਼ੀ ਤੱਕ ਪਹੁੰਚ ਕੀਤੀ ਗਈ ਤੇ ਦੋਸ਼ੀ ਨੂੰ ਕਾਬੂ ਕਰਨ ਦੌਰਾਨ ਉਸਨੇ ਪੁਲਿਸ ਪਾਰਟੀ ਉੱਤੇ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਤੇ ਪੁਲਿਸ ਵੱਲੋਂ ਕਰਾਸ ਫਾਇਰਿੰਗ ਕੀਤੀ ਗਈ ਅਤੇ ਸਵੈ ਰੱਖਿਆ ਵਿੱਚ ਕੀਤੀ ਫਾਇਰਿੰਗ ਦੌਰਾਨ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਚਾਰਜ ਸੰਭਾਲ ਰਹੀ ਫਰੀਦਕੋਟ ਦੀ ਐਸ.ਐਸ.ਪੀ. ਡਾ: ਪ੍ਰਿਗਿਆ ਜੈਨ ਨੇ ਦੱਸਿਆ ਕਿ ਇਸ ਦੋਸ਼ੀ ਦੀ ਪਹਿਚਾਣ ‌ਮੁਕੇਸ਼ ਕੁਮਾਰ ਉਮਰ 45 ਸਾਲ ਵਾਸੀ ਸ੍ਰੀ ਮੁਕਤਸਰ ਸਾਹਿਬ ਜੋ ਹੋਈ ਹੈ, ਜਿਸ ਤੇ ਪਹਿਲਾਂ ਹੀ ਤਿੰਨ ਮੁਕੱਦਮੇ ਦਰਜ ਹਨ। ਇਸ ਦੋਸ਼ੀ ਨੇ ਨਬਾਲਗ ਲੜਕੀ ਨਾਲ ਘਿਨਾਉਣੀ ਹਰਕਤ ਕੀਤੀ ਅਤੇ ਬਾਅਦ ਵਿਚ ਕਤਲ ਕਰ ਦਿੱਤਾ। ਉਹਨਾਂ ਕਿਹਾ ਕਿ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਸਜ਼ਾ ਦਵਾਉਣ ਲਈ ਹਰ ਪੱਖੋਂ ਡੁੰਗਾਈ ਨਾਲ ਤਪਤੀਸ਼ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕੁਝ ਘੰਟਿਆਂ ਵਿਚ ਹੀ ਅਗਵਾ ਤੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿਚ ਕੀਤੀ ਕਾਰਵਾਈ ਲਈ ਰਛਪਾਲ ਸਿੰਘ ਡੀ.ਐਸ.ਪੀ. ਐਨ.ਡੀ.ਪੀ.ਐਸ. , ਸਬ ਡਵੀਜ਼ਨ ਦੇ ਡੀ.ਐਸ.ਪੀ. ਬਚਨ ਸਿੰਘ ਅਤੇ ਥਾਣਾ ਸਿਟੀ ਦੇ ਐਸ.ਐਚ.ਓ. ਜਸਕਰਨਦੀਪ ਸਿੰਘ ਦੀ ਸ਼ਲਾਘਾ ਕੀਤੀ। ਡਾ: ਜੈਨ ਨੇ ਇਸ ਘਟਨਾ ਉਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰ ਨੂੰ ਵੀ ਮਿਲੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ