JALANDHAR WEATHER

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਥੋੜੀ ਦੇਰ ਤੱਕ ਕਰਨਗੇ ਨਵੇਂ ਤਹਿਸੀਲ ਕੰਪਲੈਕਸ ਬਟਾਲਾ ਦਾ ਉਦਘਾਟਨ

ਬਟਾਲਾ, 8 ਨਵੰਬਰ (ਸਤਿੰਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਥੋੜੀ ਦੇਰ ਤੱਕ ਬਟਾਲਾ ਵਿਖੇ ਬਣੇ ਨਵੇਂ ਤਹਿਸੀਲ ਕੰਮਪਲੈਕਸ (ਨੇੜੇ ਜੁਡੀਸ਼ੀਅਲ ਕੰਮਪਲੈਕਸ) ਦਾ ਉਦਘਾਟਨ ਕਰਨਗੇ। ਇਸ ਨਾਲ ਵਿਧਾਨ ਸਭਾ ਹਲਕਾ ਬਟਾਲਾ ਸਮੇਤ ਨੇੜਲੇ ਵੱਖ-ਵੱਖ ਹਲਕਿਆਂ ਦੇ ਕਰੀਬ 314 ਪਿੰਡਾਂ ਦੇ ਲੋਕਾਂ ਨੂੰ ਇਕ ਛੱਤ ਹੇਠਾਂ ਵੱਖ ਵੱਖ ਸਰਕਾਰੀ ਸੇਵਾਵਾਂ ਮਿਲਣਗੀਆਂ। ਕਰੀਬ ਇਕ ਏਕੜ 5.5 ਕਨਾਲ ਵਿਚ ਉਸਾਰੇ ਗਏ ਤਹਿਸੀਲ ਕੰਪਲੈਕਸ ਵਿਚ ਐਸ.ਡੀ.ਐਮ. ਦਫਤਰ, ਰੀਡਰ ਰੂਮ, ਐਸ.ਡੀ.ਐਮ. ਅਦਾਲਤ, ਵੇਟਿੰਗ ਹਾਲ, ਕੰਟੀਨ, ਟਾਇਲਟ ਬਲਾਕ, ਫਰਦ ਸੈਂਟਰ, ਸਬ ਰਜਿਸਟਰ ਆਫਿਸ, ਸਟਾਫ ਰੂਮ, ਰਜਿਸਟਰੇਸ਼ਨ ਕਮਰਾ, ਤਹਿਸੀਲਦਾਰ ਤੇ ਨੈਬ ਤਹਿਸੀਲਦਾਰ ਦੇ ਦਫਤਰ ਹੋਣਗੇ। ਇਸ ਤੋਂ ਇਲਾਵਾ ਪਟਵਾਰਖਾਨਾ, ਸੇਵਾ ਕੇਂਦਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਈਜ਼ੀ ਰਜਿਸਟਰੀ ਦਫ਼ਤਰ ਵੀ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ