ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਕਾਂਗਰਸ ਦੇ ਵਿਚ ਵਾਪਸੀ 'ਤੇ ਧਰਮਵੀਰ ਗਾਂਧੀ ਨੇ ਚੁੱਕੇ ਸਵਾਲ
ਪਟਿਆਲਾ, 5 ਨਵੰਬਰ (ਅਮਨਦੀਪ ਸਿੰਘ) - ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਕੁਝ ਦਿਨ ਪਹਿਲਾਂ ਦੁਬਾਰਾ ਤੋਂ ਕਾਂਗਰਸ ਦੇ ਵਿਚ ਹਾਈ ਕਮਾਂਡ ਦੁਆਰਾ ਕਰਵਾਈ ਗਈ ਵਾਪਸੀ 'ਤੇ ਸਵਾਲ ਚੁੱਕਦੇ ਹੋਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਇਸ ਦੇ ਬਾਰੇ ਦੇ ਵਿਚ ਨਾ ਪੰਜਾਬ ਦੀ ਲੀਡਰਸ਼ਿਪ ਅਤੇ ਨਾ ਹੀ ਹਾਈਕਮਾਂਡ ਦੇ ਦੁਆਰਾ ਮੇਰੇ ਤੋਂ ਸਲਾਹ ਲਈ ਗਈ ਹੈ। ਜਿਨ੍ਹਾਂ ਲੋਕਾਂ ਨੇ ਕਾਂਗਰਸ ਦੇ ਲਈ ਮੁਸ਼ਕਿਲ ਸਮੇਂ ਦੇ ਵਿਚ ਕੰਮ ਕੀਤਾ ਹੈ, ਉਨ੍ਹਾਂ ਨੂੰ ਹੀ ਅੱਗੇ ਲਿਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਹੀ ਅਗਲੇ ਸਮੇਂ ਦੇ ਵਿਚ ਸੁਣਵਾਈ ਹੋਣੀ ਚਾਹੀਦੀ ਹੈ ਨਾ ਕਿ ਜਿਹੜੇ ਸਮੇਂ ਦੇ ਮੁਤਾਬਕ ਵੱਖ-ਵੱਖ ਪਾਰਟੀਆਂ ਨੂੰ ਵਰਤਦੇ ਰਹੇ ਹਨ।
;
;
;
;
;
;
;
;
;