ਜ਼ੀਰਕਪੁਰ -ਪੰਚਕੂਲਾ ਸੜਕ 'ਤੇ ਮੈਰਿਜ ਪੈਲੇਸ 'ਚ ਲੱਗੀ ਅੱਗ
ਜ਼ੀਰਕਪੁਰ (ਮੁਹਾਲੀ), 2 ਨਵੰਬਰ, ਹੈਪੀ ਪੰਡਵਾਲਾ - ਦੇਰ ਰਾਤ ਇਥੋਂ ਦੀ ਪੰਚਕੂਲਾ ਸੜਕ 'ਤੇ ਇਕ ਮੈਰਿਜ ਪੈਲੇਸ 'ਚ ਭਿਆਨਕ ਅੱਗ ਲੱਗ ਗਈ। ਘਟਨਾ ਦੌਰਾਨ ਪੈਲੇਸ 'ਚ ਵਿਆਹ ਦੀ ਪਾਰਟੀ ਚੱਲ ਰਹੀ ਸੀ। ਅੱਗ ਦੀਆਂ ਲਪਟਾਂ 'ਚੋਂ ਭੱਜ ਕੇ ਲੋਕਾਂ ਨੇ ਬਾਹਰ ਸੜਕ 'ਤੇ ਆ ਕੇ ਜਾਨ ਬਚਾਈ। ਅੱਗ ਦੀਆਂ ਉੱਚੀਆਂ ਲਪਟਾਂ ਦੇਖ ਜ਼ੀਰਕਪੁਰ-ਸ਼ਿਮਲਾ ਸੜਕ 'ਤੇ ਵੱਡਾ ਜਾਮ ਲੱਗ ਗਿਆ।
ਜਾਣਕਾਰੀ ਮੁਤਾਬਕ ਪੰਚਕੂਲਾ ਸੜਕ 'ਤੇ ਸਥਿਤ ਔਰਾ ਗਾਰਡਨ ਨੇੜੇ ਸੇਖੋਂ ਪੈਲਿਸ 'ਚ ਵਿਆਹ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਅਚਾਨਕ ਅੱਗ ਲੱਗ ਗਈ, ਜਿਸ ਨਾਲ ਪੈਲਿਸ ਦਾ ਸ਼ਾਮਿਆਨਾ ਅਤੇ ਹੋਰ ਸਮਾਨ ਲਪੇਟ 'ਚ ਆ ਗਿਆ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਕਿ ਪਾਰਟੀ 'ਚ ਪਟਾਕੇ ਚਲਾਉਣ ਨਾਲ ਇਹ ਘਟਨਾ ਵਾਪਰੀ। ਅੱਗ ਲੱਗਣ ਨਾਲ ਕਈ ਧਮਾਕੇ ਹੋਏ, ਜਿਸ ਨਾਲ ਗੈਸ ਸਿਲੰਡਰ ਫਟਣ ਦਾ ਕਿਆਸ ਵੀ ਲਗਾਇਆ ਜਾ ਰਿਹਾ ਹੈ। ਪੈਲਿਸ 'ਚ ਕੰਮ ਕਰਦੇ ਕਰਿੰਦਿਆਂ ਨੇ ਦੱਸਿਆ ਕਿ ਅੰਦਰ ਕਰੀਬ ਚਾਰ 100 ਵਿਅਕਤੀਆਂ ਦੀ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ।ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਅਤੇ ਅੱਗ ਲੱਗਣ ਦੇ ਅਸਲ ਕਾਰਨ ਵੀ ਸਾਹਮਣੇ ਨਹੀਂ ਆਏ। ਖ਼ਬਰ ਲਿਖੇ ਜਾਣ ਤੱਕ ਢਕੋਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ।
;
;
;
;
;
;
;
;
;