ਛੱਤੀਸਗੜ੍ਹ : ਪੀ.ਐਮ. ਨਰਿੰਦਰ ਮੋਦੀ ਵਲੋਂ 14,260 ਕਰੋੜ ਰੁ. ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ
ਨਵਾ ਰਾਪੀਉਰ (ਛੱਤੀਸਗੜ੍ਹ), 1 ਨਵੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14,260 ਕਰੋੜ ਰੁਪਏ ਤੋਂ ਵੱਧ ਦੇ ਵਿਕਾਸਸ਼ੀਲ ਅਤੇ ਪਰਿਵਰਤਨਸ਼ੀਲ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ-ਪੱਥਰ ਰੱਖਿਆ, ਜਿਸ ਵਿਚ ਸੜਕਾਂ, ਉਦਯੋਗ, ਸਿਹਤ ਸੰਭਾਲ ਅਤੇ ਊਰਜਾ ਵਰਗੇ ਮੁੱਖ ਖੇਤਰ ਸ਼ਾਮਿਲ ਹਨ।
ਇਸ ਦੌਰਾਨ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਕਬਾਇਲੀ ਵਿਰਾਸਤ ਨੂੰ ਸੰਭਾਲ ਰਹੀ ਹੈ ਅਤੇ ਉਨ੍ਹਾਂ ਦੇ ਵਿਕਾਸ ਅਤੇ ਭਲਾਈ 'ਤੇ ਜ਼ੋਰ ਦੇ ਰਹੀ ਹੈ। ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼ ਅਭਿਆਨ ਹਜ਼ਾਰਾਂ ਕਬਾਇਲੀ ਪਿੰਡਾਂ ਵਿਚ ਵਿਕਾਸ ਲਿਆ ਰਿਹਾ ਹੈ। ਇਹ ਲਗਭਗ 80,000 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਸੁਤੰਤਰ ਭਾਰਤ ਵਿਚ ਕਬਾਇਲੀ ਖੇਤਰਾਂ ਵਿਚ ਇਸ ਪੱਧਰ 'ਤੇ ਕੰਮ ਕਦੇ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਜਨ ਮਾਨ ਯੋਜਨਾ ਦੇ ਤਹਿਤ ਪੱਛੜੇ ਕਬਾਇਲੀਆਂ ਦੀਆਂ ਹਜ਼ਾਰਾਂ ਬਸਤੀਆਂ ਵਿਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ।
;
;
;
;
;
;
;
;
;