ਸੀ.ਬੀ.ਆਈ. ਨੂੰ ਮਿਲਿਆ ਭੁੱਲਰ ਦਾ ਪੰਜ ਦਿਨਾਂ ਰਿਮਾਂਡ
ਚੰਡੀਗੜ੍ਹ, 1 ਨਵੰਬਰ (ਕਪਿਲ ਵਧਵਾ)- ਚੰਡੀਗੜ੍ਹ ਸੀ. ਬੀ. ਆਈ. ਅਦਾਲਤ ਨੇ ਮੁਅੱਤਲ ਡੀ. ਆਈ. ਜੀ. ਭੁੱਲਰ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਲਈ ਸੀ. ਬੀ. ਆਈ. ਨੂੰ ਸੌਂਪ ਦਿੱਤਾ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਹੀ ਭੁੱਲਰ ਦੀ ਨਿਆਂਇਕ ਹਿਰਾਸਤ ਨੂੰ ਚੰਡੀਗੜ੍ਹ ਅਦਾਲਤ ਵਲੋਂ ਵਧਾ ਦਿੱਤਾ ਗਿਆ। ਬੀਤੇ ਦਿਨ ਪੰਜਾਬ ਵਿਜੀਲੈਂਸ ਬਿਊਰੋ ਨੇ ਭੁੱਲਰ ਖ਼ਿਲਾਫ਼ ਦਰਜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਮੁਹਾਲੀ ਅਦਾਲਤ ਵਲੋਂ ਸਵਾਲ ਜਵਾਬ ਕਰਨ ਦੀ ਮਨਜ਼ੂਰੀ ਲਈ ਹੈ ਅਤੇ ਸ਼ਨਿਚਰਵਾਰ ਨੂੰ ਉਹਨਾਂ ਨੇ ਪ੍ਰੋਡਕਸ਼ਨ ਵਾਰੰਟ ਲਈ ਵੀ ਅਰਜ਼ੀ ਦਾਇਰ ਕਰ ਦਿੱਤੀ, ਜਿਸ ’ਤੇ ਸੁਣਵਾਈ ਹੁਣ ਸੋਮਵਾਰ ਨੂੰ ਹੋਵੇਗੀ। ਪੰਜਾਬ ਵਿਜੀਲੈਂਸ ਬਿਊਰੋ ਵਲੋਂ ਭੁੱਲਰ ਦੀ ਪੁਲਿਸ ਰਿਮਾਂਡ ਦੀ ਮੰਗ ’ਤੇ ਵਿਰੋਧ ਕੀਤਾ ਗਿਆ ਹੈ।
;
;
;
;
;
;
;
;
;